ਔਰਤ ਨੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਇਸ ਪਾਲਤੂ ਜਾਨਵਰ ਨਾਲ ਕੀਤਾ ਵਿਆਹ, ਜਾਣੋ ਕਿਉਂ

By  Riya Bawa November 24th 2021 10:56 AM

Woman married her dog: ਚਾਹੇ ਔਰਤ ਹੋਵੇ ਜਾਂ ਮਰਦ, ਹਰ ਕੋਈ ਚੰਗਾ ਅਤੇ ਸੱਚਾ ਜੀਵਨ ਸਾਥੀ ਲੱਭਣਾ ਚਾਹੁੰਦਾ ਹੈ ਪਰ ਅੱਜਕਲ੍ਹ ਦੇ ਦੌਰ ਵਿਚ ਪਤੀ-ਪਤਨੀ ਦਾ ਤਲਾਕ ਕੋਈ ਨਵੀਂ ਗੱਲ ਨਹੀਂ ਪਰ ਜੇਕਰ ਕੋਈ ਪਤੀ ਨੂੰ ਛੱਡ ਕੇ ਆਪਣੇ ਪਾਲਤੂ ਜਾਨਵਰ ਨਾਲ ਵਿਆਹ ਕਰ ਲਵੇ ਤਾਂ ਇਹ ਸੱਚਮੁੱਚ ਅਜੀਬ ਗੱਲ ਹੈ। ਯੂਨਾਈਟਿਡ ਕਿੰਗਡਮ ਵਿੱਚ, ਇੱਕ ਔਰਤ ਨੇ 47 ਸਾਲ ਦੀ ਉਮਰ ਵਿੱਚ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਆਪਣੇ ਪਾਲਤੂ ਕੁੱਤੇ ਨੂੰ ਆਪਣਾ ਸਾਥੀ ਚੁਣਿਆ।

ਅਮਾਂਡਾ ਰੌਜਰਸ ਨਾਂ ਦੀ ਔਰਤ ਦਾ ਦਾਅਵਾ ਹੈ ਕਿ ਉਹ ਆਪਣੇ ਕੁੱਤੇ ਨਾਲ ਵਿਆਹ ਕਰਕੇ ਬਹੁਤ ਖੁਸ਼ ਹੈ। ਦਿ ਸਨ ਦੀ ਰਿਪੋਰਟ ਦੇ ਅਨੁਸਾਰ, ਉਸ ਨੇ ਸਾਲ 2014 ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਤੇ 200 ਲੋਕਾਂ ਦੇ ਸਾਹਮਣੇ ਆਪਣੇ ਕੁੱਤੇ ਸ਼ੀਬਾ ਨੂੰ ਆਪਣਾ ਸਾਥੀ ਬਣਾਇਆ। ਔਰਤ ਜੰਗਲੀ ਜਾਨਵਰ ਨਾਲ ਇੰਨੀ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਹੈ ਕਿ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵਿਆਹ ਦੇ ਇੰਨੇ ਸਾਲਾਂ ਵਿੱਚ ਉਹ ਕਦੇ ਵੀ ਇੰਨੀ ਖੁਸ਼ ਨਹੀਂ ਹੋਈ।

ਗੌਰਤਲਬ ਗੱਲ ਇਹ ਹੈ ਕਿ ਅਮਾਂਡਾ ਨੇ 20 ਸਾਲ ਪਹਿਲਾਂ ਜਿਸ ਆਦਮੀ ਨਾਲ ਵਿਆਹ ਨਹੀਂ ਕੀਤਾ ਸੀ ਉਸ ਨਾਲ ਉਹ ਦੀ ਨਹੀਂ ਬਣ ਪਾਈ ਸੀ ਅਤੇ ਕੁਝ ਮਹੀਨਿਆਂ ਬਾਅਦ ਤਲਾਕ ਹੋ ਗਿਆ ਸੀ। ਉਦੋਂ ਤੋਂ ਉਹ ਇਕੱਲੀ ਰਹਿ ਰਹੀ ਸੀ ਪਰ ਹੁਣ ਉਹ ਆਪਣੇ ਨਵੇਂ ਪਤੀ ਯਾਨੀ ਸ਼ੀਬਾ ਨਾਲ ਖੁਸ਼ ਹੈ।

-PTC News

Related Post