ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ 'ਚ ਹੋਈ ਚਰਚਾ ਕਿਉਂ ਹੁੰਦਾ ਹੈ ਸ਼ੂਗਰ/ਸ਼ੱਕਰ ਦਾ ਰੋਗ, ਜਾਣੋ ਲੱਛਣ ਅਤੇ ਸਾਵਧਾਨੀਆਂ!

By  Joshi November 15th 2017 06:21 PM -- Updated: November 15th 2017 06:29 PM

World diabetes day: ਸ਼ੂਗਰ ਰੋਗ ਤੋਂ ਬਚਾਓ ਲਈ ਵਿਸ਼ੇਸ਼ ਦਿਹਾੜਾ ਮਨਾਇਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਸਥਿਤ ਹੋਮ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਵਿਸ਼ਵ ਸ਼ੂਗਰ ਰੋਗ ਦਿਵਸ ਮਨਾਉਣ ਦੇ ਨਾਲ-ਨਾਲ ਮੋਟਾਪਾ ਰੋਗ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਗਈ । ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਨੀਤਾ ਕੋਛੜ ਮੁਖੀ, ਭੋਜਨ ਅਤੇ ਪੋਸ਼ਣ ਵਿਭਾਗ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਲਗਭਗ 422 ਮਿਲੀਅਨ ਲੋਕ ਭਾਵ ਹਰ ਗਿਆਰਾਂ ਵਿਅਕਤੀਆਂ ਪਿੱਛੇ ਇੱਕ ਵਿਅਕਤੀ ਸ਼ੱਕਰ ਰੋਗ ਦਾ ਸ਼ਿਕਾਰ ਹੋ ਚੁੱਕਾ ਹੈ । World diabetes day: ਸ਼ੂਗਰ ਰੋਗ ਤੋਂ ਬਚਾਓ ਲਈ ਵਿਸ਼ੇਸ਼ ਦਿਹਾੜਾ ਮਨਾਇਆWorld diabetes day: ਉਹਨਾਂ ਦੱਸਿਆ ਕਿ ਭਾਰਤ ਵਿੱਚ ਸਾਲ 2015 ਤੱਕ 69.1 ਮਿਲੀਅਨ ਲੋਕ ਸ਼ੂਗਰ ਦੇ ਮਰੀਜ਼ ਸਨ ਅਤੇ ਜੇਕਰ ਇਹ ਦਰ ਇਸੇ ਤਰ•ਾਂ ਵਧਦੀ ਰਹੀ ਤਾਂ ਸਾਲ 2040 ਤੱਕ 140 ਮਿਲੀਅਨ ਭਾਰਤੀਆਂ ਦੇ ਇਸ ਰੋਗ ਨਾਲ ਪੀੜਤ ਹੋਣ ਦੀ ਸੰਭਾਵਨਾ ਹੈ । ਉਹਨਾਂ ਕਿਹਾ ਕਿ ਭਾਵੇਂ ਇਸ ਰੋਗ ਦੇ ਕਾਰਨ ਪਿਤਾ-ਪੁਰਖੀ ਜਾਂ ਜਲਵਾਯੂ ਵਿਚਲੇ ਪਰਿਵਰਤਨ ਹੋ ਸਕਦੇ ਹਨ ਪਰ ਬਹੁਤ ਹੱਦ ਤੱਕ ਸਾਡੀ ਜੀਵਨ ਸ਼ੈਲੀ ਵੀ ਜ਼ਿੰਮੇਵਾਰ ਹੈ । World diabetes day: ਸ਼ੂਗਰ ਰੋਗ ਤੋਂ ਬਚਾਓ ਲਈ ਵਿਸ਼ੇਸ਼ ਦਿਹਾੜਾ ਮਨਾਇਆਉਹਨਾਂ ਕਿਹਾ ਰੋਜ਼ਾਨਾ ਸਰੀਰਕ ਕਸਰਤ ਕਰਨ ਨਾਲ ਪੌਸ਼ਟਿਕਤਾ ਭਰਪੂਰ ਅਤੇ ਚਰਬੀ ਰਹਿਤ ਆਹਾਰ ਲੈਣ ਵਾਲਾ ਲੈਣ ਨਾਲ, ਤਨਾਓ ਮੁਕਤ ਜ਼ਿੰਦਗੀ ਜਿਉਣ ਨਾਲ ਅਸੀਂ ਇਸ ਰੋਗ ਤੋਂ ਘੱਟੋ-ਘੱਟ 50 ਪ੍ਰਤੀਸ਼ਤ ਛੁਟਕਾਰਾ ਹਾਸਲ ਕਰ ਸਕਦੇ ਹਾਂ । ਇਸ ਮੌਕੇ ਡਾ. ਰਾਜੂ ਸਿੰਘ ਛੀਨਾ, ਡੀਨ ਅਕਾਦਮਿਕ ਡੀ ਐਮ ਸੀ ਐਂਡ ਐਚ ਨੇ ਪੋਸ਼ਣ ਅਤੇ ਸਿਹਤ ਉਤੇ ਜਾਣਕਾਰੀ ਭਰਪੂਰ ਭਾਸ਼ਣ ਦਿੰਦਿਆਂ ਨਰੋਈ ਸਿਹਤ ਲਈ ਕੁਦਰਤੀ ਅਹਾਰਾਂ ਦੀ ਵਰਤੋਂ ਤੇ ਵੀ ਜ਼ੋਰ ਦਿੱਤਾ । World diabetes day: ਸ਼ੂਗਰ ਰੋਗ ਤੋਂ ਬਚਾਓ ਲਈ ਵਿਸ਼ੇਸ਼ ਦਿਹਾੜਾ ਮਨਾਇਆਡਾ. ਨਵੀਨ ਮਿੱਤਲ ਪ੍ਰੋਫੈਸਰ ਐਂਡੋਕਰਿਨਾਲੋਜੀ, ਡੀ ਐਮ ਸੀ ਐਂਡ ਐਚ ਨੇ ਸ਼ੂਗਰ ਰੋਗ ਦੀ ਸਵੈ-ਰੋਕਥਾਮ ਤੇ ਭਾਸ਼ਣ ਦਿੰਦਿਆਂ ਖੁਰਾਕ ਅਤੇ ਦਵਾਈਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਇਸ ਮੌਕੇ ਵੀ ਐਲ ਸੀ ਸੀ ਅਤੇ ਵੇਰਕਾ ਮਿਲਕ ਪਲਾਂਟ ਦੇ ਸਹਿਯੋਗ ਨਾਲ ਫਿਜ਼ੀਓਥਰੈਪੀ ਸ਼ੈਸ਼ਨ ਵੀ ਕਰਵਾਇਆ ਗਿਆ । ਡਾ. ਕਿਰਨ ਗਰੋਵਰ, ਸੀਨੀਅਰ ਪਸਾਰ ਮਾਹਿਰ ਅਤੇ ਡਾ. ਸੋਨਿਕਾ ਸ਼ਰਮਾ, ਸਹਾਇਕ ਪ੍ਰੋਫੈਸਰ ਦੀ ਅਗਵਾਈ ਹੇਠ ਭੋਜਨ ਅਤੇ ਪੋਸ਼ਣ ਵਿਭਾਗ ਦੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਲਗਾਕੇ ਲੋਕਾਂ ਨੂੰ ਚਾਰਟਾਂ, ਪੋਸਟਰਾਂ, ਮਾਡਲਾਂ, ਫੋਲਡਰਾਂ ਆਦਿ ਰਾਹੀਂ ਸ਼ੱਕਰ ਰੋਗ ਅਤੇ ਮੋਟਾਪਾ ਰੋਗ ਤੋਂ ਨਿਜਾਤ ਪਾ ਕੇ ਨਰੋਈ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੱਤਾ । ਇਸ ਮੌਕੇ ਡਾ. ਜਤਿੰਦਰ ਕੌਰ ਗੁਲਾਟੀ, ਡੀਨ ਹੋਮ ਸਾਇੰਸ ਕਾਲਜ ਨੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਉਤਸ਼ਾਹਿਤ ਕਰਦਿਆਂ ਸਮਾਜ ਭਲਾਈ ਲਈ ਉਹਨਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਆਪਣਾ ਉਘਾ ਯੋਗਦਾਨ ਇਸ ਤੋਂ ਵੱਧ ਚੜ• ਕੇ ਪਾਉਂਦੇ ਰਹਿਣਗੇ । —PTC News

Related Post