ਖ਼ਤਰੇ ਵਿਚ ਹੁਣ ਪੱਤਰਕਾਰਾਂ ਦੀ ਨੌਕਰੀ , ਦੁਨੀਆ ਦੀ ਪਹਿਲੀ ਮਹਿਲਾ ਰੋਬੋਟ ਐਂਕਰ ਨੇ ਚੀਨ ਵਿਚ ਪੜ੍ਹੀ ਖ਼ਬਰ

By  Shanker Badra March 5th 2019 02:42 PM -- Updated: March 5th 2019 03:33 PM

ਖ਼ਤਰੇ ਵਿਚ ਹੁਣ ਪੱਤਰਕਾਰਾਂ ਦੀ ਨੌਕਰੀ , ਦੁਨੀਆ ਦੀ ਪਹਿਲੀ ਮਹਿਲਾ ਰੋਬੋਟ ਐਂਕਰ ਨੇ ਚੀਨ ਵਿਚ ਪੜ੍ਹੀ ਖ਼ਬਰ:ਬੀਜਿੰਗ : ਦੁਨੀਆ ਦੀ ਪਹਿਲੀ ਮਹਿਲਾ ਆਈਫੀਸ਼ੀਅਲ ਇੰਟੈਲੀਜੈਂਸ ਰੋਬੋਟ ਨਿਊਜ਼ ਐਂਕਰ ਨੇ ਚੀਨ ਵਿਚ ਖ਼ਬਰ ਪੜ੍ਹੀ ਹੈ।ਇਸ ਨਾਲ ਹੁਣ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਨੌਕਰੀ ਖ਼ਤਰੇ ਵਿੱਚ ਪੈ ਸਕਦੀ ਹੈ।ਇਸ AI ਐਂਕਰ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਉਣਾ ਔਖਾ ਹੋ ਗਿਆ ਹੈ ਕਿ ਖ਼ਬਰ ਰੋਬੋਟ ਜਾਂ ਅਸਲ ਐਂਕਰ ਪੜ੍ਹ ਰਹੀ ਹੈ। [caption id="attachment_265181" align="aligncenter" width="300"]world first female robot anchor China Read news ਖ਼ਤਰੇ ਵਿਚ ਹੁਣ ਪੱਤਰਕਾਰਾਂ ਦੀ ਨੌਕਰੀ , ਦੁਨੀਆ ਦੀ ਪਹਿਲੀ ਮਹਿਲਾ ਰੋਬੋਟ ਐਂਕਰ ਨੇ ਚੀਨ ਵਿਚ ਪੜ੍ਹੀ ਖ਼ਬਰ[/caption] ਦਰਅਸਲ 'ਚ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿੰਹੂਆ ਨੇ ਮਰਦ ਏਆਈ ਰੋਬੋਟ ਐਂਕਰ ਨੂੰ ਤਿਆਰ ਕਰਨ ਤੋਂ ਬਾਅਦ ਹੁਣ ਪਹਿਲੀ ਮਹਿਲਾ ਏਆਈ ਐਂਕਰ ਨੂੰ ਕੰਮ 'ਤੇ ਰੱਖਿਆ ਹੈ।ਸਿੰਹੁਆ ਹੁਣ ਇੱਕ ਰੋਬੋਟ ਰਿਪੋਰਟਰ ਨੂੰ ਵੀ ਤਿਆਰ ਕਰਨ ਲਈ ਕੰਮ ਕਰ ਰਹੀ ਹੈ।ਇਸ ਦੌਰਾਨ ਇੱਕ ਮਿੰਟ ਦੇ ਵੀਡੀਓ ਵਿਚ ਨਜ਼ਰ ਆਉਣ ਵਾਲੀ ਸ਼ਿਨ ਸ਼ਿਓਮੇਂਗ ਨਾਂ ਦੀ ਏਆਈ ਰੋਬੋਟ ਐਂਕਰ ਚੀਨ ਦੀ ਇੱਕ ਸਿਆਸੀ ਮੀਟਿੰਗ ਬਾਰੇ ਖ਼ਬਰ ਪੜ੍ਹਦੀ ਨਜ਼ਰ ਆਈ ਹੈ। [caption id="attachment_265183" align="aligncenter" width="300"]world first female robot anchor China Read news ਖ਼ਤਰੇ ਵਿਚ ਹੁਣ ਪੱਤਰਕਾਰਾਂ ਦੀ ਨੌਕਰੀ , ਦੁਨੀਆ ਦੀ ਪਹਿਲੀ ਮਹਿਲਾ ਰੋਬੋਟ ਐਂਕਰ ਨੇ ਚੀਨ ਵਿਚ ਪੜ੍ਹੀ ਖ਼ਬਰ[/caption] ਦੱਸ ਦੇਈਏ ਕਿ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿੰਹੂਆ ਨੇ ਚੀਨੀ ਸਰਚ ਇੰਜਣ ਕੰਪਨੀ ਸੋਗੁਓ ਦੇ ਸਹਿਯੋਗ ਨਾਲ ਇਸ ਰੋਬੋਟ ਐਂਕਰ ਨੂੰ ਤਿਆਰ ਕੀਤਾ ਹੈ। -PTCNews

Related Post