'ਵਰਲਡ ਫੂਡ ਇੰਡੀਆ': 800 ਕਿਲੋਗ੍ਰਾਮ ਖਿਚੜੀ ਬਣਾਉਣ ਦਾ ਪ੍ਰੋਗਰਾਮ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹਰਸਿਮਰਤ ਕੌਰ ਬਾਦਲ ਅਤੇ ਹੋਰ ਕਈ ਵੱਡੀਆਂ ਹਸਤੀਆਂ ਮੌਜੂਦ

By  Joshi November 3rd 2017 01:28 PM -- Updated: November 3rd 2017 01:34 PM

world food India gives glimpse of opportunities in food processing industry

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਰਲਡ ਫੂਡ ਇੰਡੀਆ' ਉਤਸਵ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰੋਗਰਾਮ ਸੰਬੰਧੀ ਕਈ ਮਹੱਤਵਪੂਰਨ ਜਾਣਕਾਰੀਆਂ ਮੁਹੱਈਆ ਕਰਵਾਈਆਂ।

'ਵਰਲਡ ਫੂਡ ਇੰਡੀਆ': ਪੱਕ ਰਹੀ ਹੈ 800 ਕਿਲੋਗ੍ਰਾਮ ਖਿਚੜੀ Khichdiਇਹ ਪ੍ਰੋਗਰਾਮ ਤਿੰਨ ਦਿਨ ਤੱਕ ਚੱਲੇਗਾ ਅਤੇ ਦੂਜੇ ਦਿਨ 4 ਨਵੰਬਰ ਨੂੰ ਸੱਤ ਫੁੱਟ ਚੌੜੀ ਅਤੇ ਇਕ ਹਜ਼ਾਰ ਲੀਟਰ ਸਮਰੱਥਾ ਰੱਖਣ ਵਾਲੀ ਕੜਾਹੀ 'ਚ 800 ਕਿਲੋਗ੍ਰਾਮ ਖਿਚੜੀ ਬਣਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ। ਇਹ ਆਪਣੇ ਆਪ 'ਚ ਇੱਕ ਵਿਸ਼ਵ ਰਿਕਾਰ ਹੋਵੇਗਾ। ਇਹ ਸਿਰਫ ਚੌਲਾਂ ਦੀ ਨਹੀਂ ਬਲਕਿ ਕਈ ਤਰ੍ਹਾਂ ਦੀਆਂ ਸਬਜੀਆਂ ਨਾਲ ਮਿਲਾ ਕੇ ਬਣਾਈ ਜਾਵੇਗੀ।

ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਆਯੋਜਨ ਦਾ ਮੁੱਖ ਉਦੇਸ਼ ਦੁਨੀਆਂ ਨੂੰ ਭਾਰਤ ਦੇ ਪੌਸ਼ਟਿਕ ਭੋਜਨ ਦੇ ਬਾਰੇ 'ਚ ਜਾਣਕਾਰੀ ਦੇਣਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਮੋਦੀ ਸਰਕਾਰ ਇੰਨੇ ਵੱਡੇ ਪੱਧਰ 'ਤੇ ਭਾਰਤੀ ਖਾਣਿਆਂ ਨੂੰ ਪ੍ਰਮੋਟ ਕਰ ਰਹੀ ਹੈ।

'ਵਰਲਡ ਫੂਡ ਇੰਡੀਆ': ਪੱਕ ਰਹੀ ਹੈ 800 ਕਿਲੋਗ੍ਰਾਮ ਖਿਚੜੀ Khichdifood processing industry: ਜ਼ਿਕਰਯੋਗ ਹੈ ਕਿ ਪਹਿਲਾਂ ਖਿਚੜੀ ਨੂੰ ਨੈਸ਼ਨਲ ਫੂਡ ਘੋਸ਼ਿਤ ਕੀਤੇ ਜਾਣ ਦੀ ਗੱਲ ਉੱਡੀ ਸੀ ਪਰ ਹੁਣ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ ਸਗੋਂ ਵਿਸ਼ਵ ਰਿਕਾਰਡ ਦੇ ਲਈ ਇਸ ਨੂੰ ਭਾਰਤ ਦੀ ਐਂਟਰੀ ਦਿੱਤੀ ਗਈ ਹੈ ਕਿਉਂਕਿ ਖਿਚੜੀ ਅਜਿਹਾ ਪੌਸ਼ਟਿਕ ਭੋਜਨ ਹੈ ਜੋ ਹਰ ਘਰ 'ਚ ਤੁਹਾਨੂੰ ਵੱਖ-ਵੱਖ ਤਰੀਕੇ ਨਾਲ ਬਣਿਆ ਹੋਇਆ ਮਿਲ ਜਾਵੇਗਾ।

'ਵਰਲਡ ਫੂਡ ਇੰਡੀਆ': ਪੱਕ ਰਹੀ ਹੈ 800 ਕਿਲੋਗ੍ਰਾਮ ਖਿਚੜੀ Khichdiਕੀ ਹੈ ਖਾਸ?

ਇਸ 'ਵਰਲਡ ਫੂਡ ਇੰਡੀਆ' ਉਤਸਵ 'ਚ ਕਰੀਬ 70 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਇਹਨਾਂ 'ਚ ਪੰਜ ਰਾਜਾਂ ਦੇ ਮੁੱਖਮੰਤਰੀ ਵੀ ਹਿੱੱਸਾ ਲੈਣਗੇ ਅਤੇ ਇਹ ਫੈਸਟ ਕਮ ਮੇਲਾ ਹੋਵੇਗਾ।ਇਸ ਫੈਸਟ 'ਚ 50 ਗਲੋਬਲ ਸੀ.ਈ.ਓ ਵੀ ਹਿੱਸਾ ਲੈਣਗੇ। ਇਸ 'ਚ ਇਕ ਮੇਗਾ ਪ੍ਰਦਰਸ਼ਨੀ ਮੇਗਾ ਫੂਡ ਪਾਰਕ ਅਤੇ ਫੂਡ ਸਟ੍ਰੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਪ੍ਰੋਗਰਾਮ 'ਚ ਵਿਸ਼ਵ ਦੇ ਖਾਣਿਆਂ 'ਤੇ ਚਰਚਾ ਲਈ ਸੈਮੀਨਾਰ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸ਼ੈਫ ਸੰਜੀਵ ਕਪੂਰ ਨੂੰ ਗ੍ਰੇਟ ਇੰਡੀਆ ਫੂਡ ਸਟ੍ਰੀਟ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ ਅਤੇ ਉਹਨਾਂ ਵੱਲੋਂ ਤਿਆਰ ਕੀਤੇ ਗਏ ਸਪੈਸ਼ਲ ਸੁਆਦੀ ਖਾਣੇ ਦਾ ਆਨੰਦ ਮਾਣਨ ਦਾ ਮੌਕਾ ਵੀ ਮਿਲ ਰਿਹਾ ਹੈ।

ਇਸ ਪ੍ਰੋਗਰਾਮ ਦੀ ਸਮਾਪਤੀ 5 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਹੋਣ ਜਾ ਰਹੀ ਹੈ। ਤਿੰਨ ਦਿਨ ਦੇ ਈਵੈਂਟ 'ਚ ਆਯੋਜਨ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ 'ਚ ਕਈ ਵਿਦੇਸ਼ੀ ਕੰਪਨੀਆਂ, ਜਿਹਨਾਂ 'ਚ ਜਾਪਾਨ, ਜਰਮਨੀ, ਇਟਲੀ, ਨੀਦਰਲੈਂਡ ਦੇ ਨਾਮ ਸ਼ਾਮਿਲ ਹਨ, ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਹਿੱਸਾ ਲੈਣ ਜਾ ਰਹੀਆਂ ਹਨ।

—PTC News

Related Post