Tue, Aug 25, 2026
Whatsapp

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ

ਪਿੰਡ ਦੁਗਾਲ ਕਲਾਂ ਦੇ ਨੌਜਵਾਨ ਕਬੱਡੀ ਖਿਡਾਰੀ ਜੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

Reported by:  PTC News Desk  Edited by:  Amritpal Singh -- August 04th 2026 06:14 PM
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ

Punjab News: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹਲਕਾ ਸ਼ੁਤਰਾਣਾ ਵਿੱਚ ਉਸ ਸਮੇਂ ਧੱਕਾ ਲੱਗਾ ਜਦੋਂ ਸਬ ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਦੁਗਾਲ ਕਲਾਂ ਦੇ ਨੌਜਵਾਨ ਕਬੱਡੀ ਖਿਡਾਰੀ ਜੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਸਦੀ ਲਾਸ਼ ਪੁਲਿਸ ਨੂੰ ਪਾਤੜਾਂ ਦੇ ਬੱਸ ਸਟੈਂਡ ਸਾਹਮਣਿਓ ਬਰਾਮਦ ਹੋਈ।

ਜਾਣਕਾਰੀ ਮੁਤਾਬਕ ਪਿੰਡ ਦੁਗਾਲ ਕਲਾਂ ਦਾ ਨਾਮਵਰ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਮਰ ਵੀਹ ਸਾਲ ਜੋ ਧਾਕੜ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ ਨਸ਼ੇ ਦੀ ਲੱਤ ਲੱਗਣ ਕਾਰਨ ਅੱਜ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਜੋ ਦੋ ਦਿਨ ਪਹਿਲਾਂ ਆਪਣੇ ਘਰੋਂ ਕਿਸੇ ਰਿਸ਼ਤੇਦਾਰੀ ਵਿਚ ਜਾਣ ਦਾ ਕਹਿਕੇ ਗਿਆ ਸੀ ਜਿਸ ਦੀ ਲਾਸ਼ ਪੁਲਿਸ ਨੂੰ ਪਾਤੜਾਂ ਦੇ ਬੱਸ ਸਟੈਂਡ ਸਾਹਮਣਿਓ ਬਰਾਮਦ ਹੋਈ।

ਪੁਲਿਸ ਅਧਿਕਾਰੀ ਜਗਦੀਸ਼ ਨੈਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਨਸ਼ੇ ਦੀ ਹਾਲਤ ਚ ਨਰਵਾਣਾ ਰੋਡ ਤੇ ਇਕ ਹੋਟਲ ਦੇ ਪਿਛਲੇ ਪਾਸੇ ਡਿੱਗਿਆ ਪਿਆ ਹੈ ਜਦੋਂ ਜਾਕੇ ਦੇਖਿਆ ਤਾਂ ਉਹ ਮਿਰਤਕ ਅਵਸਥਾ ਵਿਚ ਸੀ ਜਿਸਦੀ ਲਾਸ਼ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸਮਾਣਾ ਵਿਖੇ ਮੋਰਚਰੀ ਚ ਪਛਾਣ ਲਈ ਰੱਖਿਆ ਗਿਆ। ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਪਛਾਣ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਜਿਸਦਾ ਗਮਗੀਨ ਮਾਹੌਲ ਦੌਰਾਨ ਸੰਸਕਾਰ ਕਰ ਦਿੱਤਾ ਗਿਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK