ਗੁਰਦਾਸਪੁਰ 'ਚ ਦਿਨ ਦਿਹਾੜੇ ਚੱਲੀ ਗੋਲੀ, ਨੌਜਵਾਨ ਦੀ ਹੋਈ ਮੌਤ

By  Riya Bawa August 26th 2021 04:18 PM -- Updated: August 26th 2021 04:20 PM

ਗੁਰਦਾਸਪੁਰ: ਬਟਾਲਾ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਬੁੱਟਰ ਨਾਮਕ ਨੌਜਵਾਨ ਨੇ ਰਾਹੁਲ ਦੀ ਛਾਤੀ ਵਿੱਚ ਗੋਲੀ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਹੁਲ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ।

ਇੱਥੇ ਪੜ੍ਹੋ ਹੋਰ ਖ਼ਬਰਾਂ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤਿੰਨ ਗ੍ਰੰਥੀ ਸਹਿਬਾਨਾਂ ਨੂੰ ਪੁਰਾਤਨ ਰਵਾਇਤ ਅਨੁਸਾਰ ਸੌਂਪੀ ਗਈ ਸੇਵਾ

ਹਸਪਤਾਲ ਵਿਚ ਭੋਜਨ ਤੋਂ ਬਾਅਦ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਕ ਨੌਜਵਾਨ ਵੱਲੋਂ ਕਰੀਬ ਚਾਰ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਗੋਲੀ ਰਾਹੁਲ ਦੀ ਛਾਤੀ ਵਿਚ ਲੱਗੀ। ਜਾਣਕਾਰੀ ਦਿੰਦੇ ਹੋਏ ਐਸਐਚਓ ਸਿਟੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ, ਕਿ ਹਜੀਰਾ ਪਾਰਕ ਦੇ ਕੋਲ ਇਹ ਗੋਲੀ ਚੱਲੀ ਹੈ ਅਤੇ ਰਾਹੁਲ ਦੀ ਛਾਤੀ ਵਿਚ ਗੋਲੀ ਲੱਗੀ ਹੈ।

ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਉਹ ਅਮ੍ਰਿਤਸਰ ਤੋਂ ਆਏ ਸਨ ਅਤੇ ਹਜੀਰਾ ਪਾਰਕ ਵਿੱਚ ਮੌਜੂਦ ਸਨ ਅਤੇ ਇਸ ਦੌਰਾਨ ਗੁਰਦਾਸਪੂਰ ਦਾ ਬੁੱਟਰ ਨਾਮ ਦਾ ਯੁਵਕ ਆਇਆ ਅਤੇ ਪਹਿਲਾਂ ਉਸਨੇ ਹਵਾ ਵਿਚ ਗੋਲੀ ਚਲਾਈ ਅਤੇ ਫਿਰ ਉਸਨੇ ਰਾਹੁਲ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਜਾਂਚ ਕਰ ਰਹੀ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: Yahoo ਨੇ ਭਾਰਤ ਵਿਚ ਬੰਦ ਕੀਤੀਆਂ ਨਿਊਜ਼ ਵੈੱਬਸਾਈਟਾਂ, ਜਾਣੋ ਵਜ੍ਹਾ

-PTC News

Related Post