ਅੰਮ੍ਰਿਤਸਰ 'ਚ ਧੁੰਦ ਨੇ ਵਿਖਾਏ ਰੰਗ, ਦੇਖੋ ਤਸਵੀਰਾਂ
ਅੰਮ੍ਰਿਤਸਰ 'ਚ ਧੁੰਦ ਨੇ ਵਿਖਾਏ ਰੰਗ, ਦੇਖੋ ਤਸਵੀਰਾਂ: ਅਜੇ ਸਰਦੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਵੀ ਨਹੀਂ ਕੀਤਾ ਕਿ ਅੰਮ੍ਰਿਤਸਰ ਸ਼ਹਿਰ 'ਚ ਧੁੰਦ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਕੀ ਨਗਰੀ ਵਿਖੇ ਕੱਲ੍ਹ ਸ਼ਾਮ ਕੋਹਰੇ ਅਤੇ ਧੁੰਦ ਨਾਲ ਜਿੱਥੇ ਆਸਮਾਨ ਢੱਕਿਆ ਗਿਆ, ਉਥੇ ਹੀ ਸਰਦ ਹਵਾਵਾਂ ਕਾਰਨ ਮੌਸਮ ਦਾ ਮਿਜ਼ਾਜ ਵੀ ਬਦਲਿਆ ਨਜ਼ਰ ਆਇਆ।ਸ਼ਾਮ ਦੇ ਸਮੇਂ ਵਪਾਰੀ ਅਤੇ ਆਮ ਲੋਕ ਅੱਗ ਸੇਕ ਕੇ ਠੰਢੀਆਂ ਹਵਾਵਾਂ ਤੋਂ ਨਿਜਾਤ ਪਾਉਂਦੇ ਦੇਖੇ ਗਏ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਹੋ ਰਹੇ ਵਾਤਾਵਰਣ 'ਚ ਨੁਕਸਾਨ ਬਾਰੇ ਵੀ ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ।ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕਰ ਕਿਹਾ ਹੈ ਕਿ ਧੂੰਏਂ ਅਤੇ ਪ੍ਰਦੂਸ਼ਣ ਤੋਂ ਰੋਕ ਲਈ ਪਰਾਲੀ ਨੂੰ ਸਾੜਨ ਤੋਂ ਗ਼ੁਰੇਜ਼ ਕੀਤਾ ਜਾਵੇ।