Fri, May 3, 2024
Whatsapp

ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੋਟਾਲਾ: ਇਹਨਾਂ 'ਤੇ ਹੋਏ ਮਾਮਲੇ ਦਰਜ

Written by  Joshi -- September 11th 2017 06:41 PM
ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੋਟਾਲਾ: ਇਹਨਾਂ 'ਤੇ ਹੋਏ ਮਾਮਲੇ ਦਰਜ

ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੋਟਾਲਾ: ਇਹਨਾਂ 'ਤੇ ਹੋਏ ਮਾਮਲੇ ਦਰਜ

Amritsar improvement trust scam: 7 arrested, investigation continues! ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੋਟਾਲੇ ਵਿੱਚ ਇੱਲ ਨਵਾਂ ਮੋੜ ਆ ਗਿਆ ਹੈ। ਲਗਪਗ ੮੦ ਕਰੋੜ ਰੁਪਏ ਦੀ ਰਕਮ ਹੈ ਜਿਸਦਟ ਬਾਰੇ ਜਾਂਚ ਹੋਣੀ ਬਾਕੀ ਹੈ। ਹੁਣ, ਵਿਭਾਗੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਘੋਟਾਲੇ ਦੀ ਜਾਂਚ ਹੁਣ ਪੁਲਿਸ ਹਵਾਲੇ ਹੋਵੇਗੀ। ਇਸੇ ਮਾਮਲੇ ਤਹਿਤ ੭ ਪੁਲਿਸ ਅਧਿਕਾਰੀਆਂ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। Amritsar improvement trust scam: 7 arrested, investigation continues!ਇਸ ਬਾਰੇ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਦੀ ਅਗਵਾਈ ਮੁੱਖ ਵਿਜੀਲੈਂਸ ਅਧਿਕਾਰੀ ਸੁਦੀਪ ਸਿੰਘ ਮਾਣਕ ਨੇ ਕੀਤੀ ਹੈ। ਇਸੇ ਜਾਂਚ ਤਹਿਤ ਟਰੱਸਟ ਦੇ ਸੱਤ ਅਧਿਕਾਰੀ ਤੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਲਿਸਟ 'ਚ ਈਓ ਡੀ.ਸੀ. ਗਰਗ, ਈਓ ਅਰਵਿੰਦ ਸ਼ਰਮਾ, ਈਓ ਪਰਮਜੀਤ ਸਿੰਘ, ਸੀਏ ਸੰਜੈ ਕਪੂਰ, ਅਕਾਊਂਟੈਂਟ ਸ੍ਰੀਮਤੀ ਟੀਨਾ ਵੋਹਰਾ, ਵਿੱਤ ਅਧਿਕਾਰੀ ਡੀਸੀਐਫਏ ਦਮਨ ਭੱਲਾ, ਅਤੇ ਬਿੱਲ ਕਲਰਕ ਸਤਨਾਮ ਸਿੰਘ ਸ਼ਾਮਲ ਹਨ। ਇਨ੍ਹਾਂ ਖ਼ਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ। Amritsar improvement trust scam: 7 arrested, investigation continues!ਇਸ ਤੋਂ ਇਲਾਵਾ ਅਟਾਰੀ ਸਰਹੱਦ 'ਤੇ ਲੱਗੇ ਸਭ ਤੋਂ ਉੱਚੇ ਤਿਰੰਗੇ ਝੰਡੇ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। —PTC News


  • Tags

Top News view more...

Latest News view more...