ਅੰਮ੍ਰਿਤਸਰ: ਸੰਘਣੀ ਧੁੰਦ ਦਾ ਕਹਿਰ ਜਾਰੀ, 4 ਉਡਾਣਾਂ ਲੇਟ
ਅੰਮ੍ਰਿਤਸਰ: ਸੰਘਣੀ ਧੁੰਦ ਦਾ ਕਹਿਰ ਜਾਰੀ, 4 ਉਡਾਣਾਂ ਲੇਟ,ਅੰਮ੍ਰਿਤਸਰ: ਸੂਬੇ ਭਰ ‘ਚ ਠੰਡ ਨੇ ਸੰਘਣੀ ਧੁੰਦ ਨੂੰ ਵੀ ਜਨਮ ਦੇ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਪਈ ਗਹਿਰੀ ਧੁੰਦ ਪੈ ਰਹੀ ਹੈ। ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ ‘ਤੇ ਲੋਕਾਂ ਨੂੰ ਆਲੇ-ਦੁਆਲੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। [caption id="attachment_231630" align="aligncenter" width="300"] ਅੰਮ੍ਰਿਤਸਰ: ਸੰਘਣੀ ਧੁੰਦ ਦਾ ਕਹਿਰ ਜਾਰੀ, 4 ਉਡਾਣਾਂ ਲੇਟ[/caption] ਕੜਾਕੇ ਦੀ ਪਈ ਇਸ ਠੰਡ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਇਸ ਧੁੰਦ ਦਾ ਅਸਰ ਕਈ ਉਡਾਣਾਂ 'ਤੇ ਵੀ ਪਿਆ ਹੈ। ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ 4 ਉਡਾਣਾਂ ਲੇਟ ਹਨ। [caption id="attachment_231629" align="aligncenter" width="300"] ਅੰਮ੍ਰਿਤਸਰ: ਸੰਘਣੀ ਧੁੰਦ ਦਾ ਕਹਿਰ ਜਾਰੀ, 4 ਉਡਾਣਾਂ ਲੇਟ[/caption] ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ ਤੋਂ 4 ਇੰਟਰਨੈਸ਼ਨਲ ਫਲਾਈਟਾਂ ਤੁਰਕਮੇਨਿਸਤਾਨ ਏਅਰ ਲਾਈਨ ਐਸ਼ਕਾਬਾਦ, ਏਅਰ ਇੰਡੀਆ ਬਰਮਿੰਘਮ, ਸਪਾਈਸ ਜੈੱਟ ਤੇ ਇੰਡੀਗੋ ਦੀ ਦੁਬਈ ਫਲਾਈਟਾਂ ਧੁੰਦ ਕਾਰਨ ਲੇਟ ਹਨ।ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News