ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਬੱਬੂ ਮਾਨ ਨੇ ਲਾਏ ਚਾਰ ਚੰਨ (ਦੇਖੋ ਵੀਡੀਓ)
ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਬੱਬੂ ਮਾਨ ਨੇ ਲਾਏ ਚਾਰ ਚੰਨ (ਦੇਖੋ ਵੀਡੀਓ) ਅੰਮ੍ਰਿਤਸਰ: ਬੀਤੀ 12 ਦਸੰਬਰ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਵਿਆਹ ਦੇ ਬੰਧਨ 'ਚ ਬੱਝ ਕੇ ਹਮੇਸ਼ਾ ਲਈ ਇੱਕ ਦੂਸਰੇ ਦੇ ਹੋ ਗਏ।ਕਪਿਲ ਤੇ ਗਿੰਨੀ ਨੇ ਦੋ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਪਹਿਲਾ ਹਿੰਦੂ ਤੇ ਦੂਜਾ ਸਿੱਖ ਰੀਤੀ-ਰਿਵਾਜਾਂ ਮੁਤਾਬਕ। ਬੀਤੇ ਦਿਨ ਅੰਮ੍ਰਿਤਸਰ 'ਚ ਕਪਿਲ ਨੇ ਰਿਸੈਪਸ਼ਨ ਪਾਰਟੀ ਰੱਖੀ ਜਿਸ 'ਚ ਕਪਿਲ ਦੇ ਰਿਸ਼ਤੇਦਾਰ ਅਤੇ ਪੰਜਾਬੀ ਇੰਡਸਟਰੀ 'ਦੇ ਨਾਮੀ ਗਾਇਕਾਂ ਨੇ ਸ਼ਿਰਕਤ ਕੀਤੀ।
ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨਾਲ ਭਗਵੰਤ ਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੀ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਹੋਰ ਵੀ ਨਾਮੀ ਹਸਤੀਆਂ ਮੌਜੂਦ ਰਹੀਆਂ ਜਿੰਨਾਂ ਨੇ ਆਪਣੀਆਂ ਪਰਫਾਰਮੈਂਸ ਨਾਲ ਵਿਆਹ 'ਚ ਮੌਜੂਦ ਲੋਕਾਂ ਦਾ ਮਨੋਰੰਜਨ ਕੀਤਾ।
ਪਰ ਗਾਇਕੀ ਦੇ ਉਸਤਾਦ ਬੱਬੂ ਮਾਨ ਦੀ ਜੁਗਲਬੰਦੀ ਨੇ ਤਾਂ ਸਾਰਿਆਂ ਦਾ ਦਿਲ ਜਿੱਤਿਆ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਪਾਰਟੀ 'ਚ ਵਿਆਹੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ।
ਕਾਮੇਡੀਅਨ ਕਪਿਲ ਸ਼ਰਮਾ ਨੇ ਇਸ ਦੌਰਾਨ ਪਰਪਲ ਕਲਰ ਦੀ ਸ਼ੇਰਵਾਨੀ 'ਚ ਪਾਈ ਸੀ।ਉਥੇ ਹੀ ਗਿੰਨੀ ਨੇ ਮਲਟੀ ਕਲਰ ਦੀ ਟ੍ਰਡੀਸ਼ਨਲ ਆਊਟਫਿੱਟ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।
-PTC News