Mon, Apr 29, 2024
Whatsapp

ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ, ਸੁੱਤੇ ਹੋਏ ਲੋਕਾਂ ਦੇ ਸਿਰ 'ਚ ਮਾਰਦਾ ਸੀ ਪੱਥਰ

Written by  Joshi -- September 23rd 2018 04:58 PM
ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ, ਸੁੱਤੇ ਹੋਏ ਲੋਕਾਂ ਦੇ ਸਿਰ 'ਚ ਮਾਰਦਾ ਸੀ ਪੱਥਰ

ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ, ਸੁੱਤੇ ਹੋਏ ਲੋਕਾਂ ਦੇ ਸਿਰ 'ਚ ਮਾਰਦਾ ਸੀ ਪੱਥਰ

Amritsar Serial Killer Arrested: ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਅਜਿਹੇ ਸਿਰਫਿਰੇ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਸਿਰਫ ਭਿਖਾਰੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਸੀ। ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤੇ ਗਏ ਇਸ ਕਾਤਲ ਕੋਲੋਂ 1050 ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਦੀ ਪਹਿਚਾਣ ਸੋਨੂੰ ਵਜੋਂ ਹੋਈ ਹੈ, ਜਿਸਦੀ ਤਲਾਸ਼ ਪੁਲਿਸ ਕਾਫੀ ਸਮੇਂ ਤੋਂ ਕਰ ਰਹੀ ਸੀ। ਦੱਸ ਦੇਈਏ ਕਿ ਹੁਣ ਤੱਕ ਸੋਨੂੰ 3 ਹੱਤਿਆਵਾਂ ਕਰ ਕੇ ਲੁੱਟ ਦੇ ਪੈਸੇ ਸਮੇਤ ਫਰਾਰ ਦੱਸਿਆ ਜਾ ਰਿਹਾ ਸੀ।Amritsar Serial Killer Arrested: ਅੰਮ੍ਰਿਤਸਰ ਦਾ ਸੀਰੀਅਲ ਕਿਲਰ ਚੜ੍ਹਿਆ ਪੁਲਿਸ ਹੱਥੇਦਰਅਸਲ, ਦੋਸ਼ੀ ਸੋਨੂੰ ਨਸ਼ੇ ਦਾ ਆਦੀ ਹੈ ਅਤੇ ਰਾਤ ਨੂੰ ਨਸ਼ਾ ਕਰ ਕੇ ਉਹ ਆਪਣੇ ਸ਼ਿਕਾਰ ਨੂੰ ਲੱਭਣ ਚਲਿਆ ਜਾਂਦਾ ਸੀ ਅਤੇ ਜਦੋਂ ਉਹ ਸੌਂ ਰਹੇ ਹੁੰਦੇ ਸਨ ਤਾਂ ਸਿਰ ਵਿੱਚ ਪੱਥਰ ਜਾਂ ਇੱਟ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਭਿਖਾਰੀ ਕੋਲੋਂ ਪੈਸੇ ਲੁੱਟ ਕੇ ਉਹ ਫਿਰ ਅਗਲੇ ਕਤਲ ਦੀ ਤਿਆਰੀ 'ਚ ਰੁੱਝ ਜਾਂਦਾ ਸੀ। ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਸੋਨੂੰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਹੁਣ ਤੱਕ 3 ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ 'ਚ ਜੁਟ ਗਈ ਹੈ। -PTC News


Top News view more...

Latest News view more...