Amul Milk Price Hike: ਲੋਕਾਂ ਲਈ ਵੱਡਾ ਝਟਕਾ- ਅਮੂਲ ਦੁੱਧ ਦੀ ਕੀਮਤ ਵਧੀ
ਦੂਜੇ ਪਾਸੇ, ਅਮੁਲ ਤਾਜ਼ਾ ਦੀ ਕੀਮਤ 24 ਰੁਪਏ ਪ੍ਰਤੀ 500 ਮਿਲੀਲੀਟਰ ਅਤੇ ਅਮੂਲ ਸ਼ਕਤੀ ਦੀ ਕੀਮਤ 27 ਰੁਪਏ ਪ੍ਰਤੀ 500 ਮਿਲੀਲੀਟਰ ਹੋਵੇਗੀ। ਇਹ ਕੀਮਤਾਂ 1 ਮਾਰਚ ਤੋਂ ਲਾਗੂ ਹੋਣਗੀਆਂ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਜੁਲਾਈ 2021 'ਚ ਦੁੱਧ ਦੀ ਕੀਮਤ ਵਧਾਈ ਗਈ ਸੀ। ਇਹ ਵਾਧਾ ਅਮੂਲ ਦੁੱਧ ਦੇ ਸਾਰੇ ਬ੍ਰਾਂਡਾਂ 'ਤੇ ਲਾਗੂ ਹੋਵੇਗਾ। ਇਨ੍ਹਾਂ ਵਿੱਚ ਟੀ-ਸਪੈਸ਼ਲ, ਸੋਨਾ, ਤਾਜ਼ਾ, ਸ਼ਕਤੀ ਤੋਂ ਇਲਾਵਾ ਗਾਂ ਅਤੇ ਮੱਝ ਦਾ ਦੁੱਧ ਆਦਿ ਸ਼ਾਮਿਲ ਹੈ। ਕਰੀਬ 7 ਮਹੀਨੇ 27 ਦਿਨਾਂ ਬਾਅਦ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਕੀਮਤਾਂ ਵਧਣ ਦਾ ਕਾਰਨ ਉਤਪਾਦਨ ਲਾਗਤ ਵਧਣਾ ਹੈ।
ਇਹ ਵੀ ਪੜ੍ਹੋ: ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ
-PTC News