Tue, Apr 30, 2024
Whatsapp

ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ

Written by  Shanker Badra -- December 15th 2019 12:46 PM
ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ

ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ

ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ:ਨਵੀਂ ਦਿੱਲੀ : ਪਿਆਜ਼ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਪ੍ਰੇਸ਼ਾਨ ਲੋਕਾਂ ਲਈ ਦੁੱਧ ਬਾਰੇ ਵੀ ਬੁਰੀ ਖ਼ਬਰ ਹੈ। ਦਿੱਲੀ-ਐਨਸੀਆਰ ਅਤੇ ਦੇਸ਼ ਦੇ ਤਮਾਤ ਸ਼ਹਿਰਾਂ ਵਿੱਚ ਮਦਰ ਡੇਅਰੀ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। [caption id="attachment_369570" align="aligncenter" width="300"]Amul, Mother Dairy milk prices raised from Sunday In Mumbai , Delhi ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ[/caption] ਮਿਲੀ ਜਾਣਕਾਰੀ ਅਨੁਸਾਰ ਮਦਰ ਡੇਅਰੀ ਦੇ ਟੋਕਨ ਅਤੇ ਪੈਕੇਟ ਮਿਲਕ ਦੀਆਂ ਕੀਮਤਾਂ 'ਚ ਦੋ ਤੋਂ ਤਿੰਨ ਰੁਪਏ ਦਾ ਵਾਧਾ ਹੋਇਆ ਹੈ। ਜਦੋਂਕਿ ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫ਼ੀ ਲੀਟਰ ਵਾਧਾ ਹੋਇਆ ਹੈ। ਹੁਣ ਇਹ 55 ਰੁਪਏ ਫ਼ੀ ਲੀਟਰ ਮਿਲੇਗਾ। ਉੱਥੇ ਅੱਧਾ ਲੀਟਰ ਦੁੱਧ ਹੁਣ 27 ਰੁਪਏ ਦੀ ਬਜਾਏ 28 ਰੁਪਏ 'ਚ ਮਿਲੇਗਾ। [caption id="attachment_369572" align="aligncenter" width="300"]  Amul, Mother Dairy milk prices raised from Sunday In Mumbai , Delhi ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ[/caption] ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਧੀਆਂ ਹੋਈਆਂ ਕੀਮਤਾਂ ਗੁਜਰਾਤ, ਦਿੱਲੀ-ਐੱਨਸੀਆਰ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 15 ਦਸੰਬਰ ਤੋਂ ਲਾਗੂ ਹੋਣਗੀਆਂ। ਅਹਿਮਦਾਬਾਦ 'ਚ ਅਮੂਲ ਗੋਲਡ 500 ਮਿਲੀਲੀਟਰ 28 ਰੁਪਏ ਦਾ ਮਿਲੇਗਾ, ਜਦੋਂਕਿ 500 ਮਿਲੀਲੀਟਰ ਅਮੂਲ ਤਾਜ਼ਾ ਹੁਣ 22 ਰੁਪਏ ਦਾ ਮਿਲੇਗਾ। ਕੰਪਨੀ ਨੇ ਅਮੂਲ ਸ਼ਕਤੀ ਦੀਆਂ ਕੀਮਤਾਂ ਨਹੀਂ ਵਧਾਈਆਂ। ਅਮੂਲ ਸ਼ਕਤੀ 500 ਮਿਲੀਲੀਟਰ 25 ਰੁਪਏ 'ਚ ਹੀ ਮਿਲੇਗਾ। [caption id="attachment_369571" align="aligncenter" width="300"]Amul, Mother Dairy milk prices raised from Sunday In Mumbai , Delhi ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ[/caption] ਇਸ ਦੇ ਨਾਲ ਹੀ ਟੋਂਡ ਮਿਲਕ ਦੀਆਂ ਕੀਮਤਾਂ 'ਚ ਵੀ ਤਿੰਨ ਰੁਪਏ ਵਾਧਾ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਹੁਣ ਇਹ 45 ਰੁਪਏ ਫ਼ੀ ਲੀਟਰ ਮਿਲੇਗਾ, ਜਦੋਂਕਿ ਡਬਲ ਟੋਂਡ ਮਿਲਕ 36 ਰੁਪਏ ਦੀ ਬਜਾਏ ਹੁਣ 39 ਰੁਪਏ 'ਚ ਮਿਲੇਗਾ। ਗਾਂ ਦੇ ਦੁੱਧ ਦੀਆਂ ਕੀਮਤਾਂ ਵੀ ਤਿੰਨ ਰੁਪਏ ਫ਼ੀ ਲੀਟਰ ਵਧਾਈਆਂ ਗਈਆਂ ਹਨ। ਹੁਣ ਇਹ ਐਤਵਾਰ ਤੋਂ 47 ਰੁਪਏ ਫ਼ੀ ਲੀਟਰ ਦੀ ਦਰ ਨਾਲ ਮਿਲੇਗਾ। [caption id="attachment_369569" align="aligncenter" width="300"]Amul, Mother Dairy milk prices raised from Sunday In Mumbai , Delhi ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ , Mother Dairy ਅਤੇ Amul ਨੇ ਵਧਾਈਆਂ ਕੀਮਤਾਂ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਮਹੀਨੇ 'ਚ ਵੀ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫ਼ੀ ਲੀਟਰ ਦਾ ਵਾਧਾ ਕੀਤਾ ਸੀ, ਜਦੋਂਕਿ ਸਤੰਬਰ ਮਹੀਨੇ 'ਚ ਗਾਂ ਦੇ ਦੁੱਧ ਦੀਆਂ ਕੀਮਤਾਂ 'ਚ ਵੀ ਦੋ ਰੁਪਏ ਫ਼ੀ ਲੀਟਰ ਵਧਾਈਆਂ ਸਨ। ਦੱਸ ਦੇਈਏ ਕਿ ਦਿੱਲੀ-ਐੱਨਸੀਆਰ 'ਚ 30 ਲੱਖ ਫ਼ੀ ਲੀਟਰ ਮਦਰ ਡੇਅਰੀ ਦਾ ਦੁੱਧ ਖਪਤ ਹੁੰਦਾ ਹੈ। -PTCNews


Top News view more...

Latest News view more...