ਪੰਜਾਬ ਨੂੰ ਲੈ ਕੇ ਹਰਿਆਣਾ ਦੇ ਬਿਜਲੀ ਮੰਤਰੀ ਦਾ ਅਰਵਿੰਦ ਕੇਜਰੀਵਾਲ 'ਤੇ ਵੱਡਾ ਸ਼ਬਦੀ ਹਮਲਾ
ਹਿਸਾਰ (ਹਰਿਆਣਾ), 8 ਅਪ੍ਰੈਲ (ਏਐਨਆਈ): ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਸ਼ੁੱਕਰਵਾਰ ਨੂੰ 'ਪੰਜਾਬ ਦੇ ਵਿੱਤੀ ਸੰਕਟ' ਲਈ ਆਮ ਆਦਮੀ ਪਾਰਟੀ (ਆਪ) ਨੂੰ ਜ਼ਿਮੇਵਾਰ ਠਹਿਰਾਇਆ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੈਬਨਿਟ ਮੰਤਰੀਆਂ ਕੋਲ ਸਿਖਲਾਈ ਦੀ ਘਾਟ ਹੈ ਅਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਰਾਜ ਸਰਕਾਰ ਨੂੰ ਦਿੱਲੀ ਤੋਂ ਕੰਟਰੋਲ ਕਰਨਗੇ। ਪੰਜਾਬੀ ਵਿਚ ਪੜ੍ਹੋ: 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਲੱਗੇਗੀ ਬੂਸਟਰ ਡੋਜ਼ ਰਣਜੀਤ ਸਿੰਘ ਨੇ ਏਐਨਆਈ ਨੂੰ ਦੱਸਿਆ, "ਇੱਥੋਂ ਤੱਕ ਕਿ ਨਰਸਾਂ ਅਤੇ ਪੁਲਿਸ ਵਾਲੇ ਵੀ ਸਿਖਲਾਈ ਵਿੱਚੋਂ ਲੰਘਦੇ ਹਨ। ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੀ ਸਰਕਾਰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪ੍ਰਸ਼ਾਸਨ ਦਾ ਕੰਮ ਬਿਲਕੁਲ ਵੱਖਰੀ ਚੀਜ਼ ਹੈ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਰਿਮੋਟ-ਕੰਟਰੋਲ ਰਾਜ ਸਰਕਾਰ ਚਲਾਉਣਗੇ।" ਉਨ੍ਹਾਂ ਪੰਜਾਬ ਦੇ ਮੰਤਰੀਆਂ ਨੂੰ ‘ਭੋਲੇ’ ਦੱਸਦਿਆਂ ਕਿਹਾ, ‘ਉਹ (ਆਪ ਸਰਕਾਰ ਦੇ ਮੰਤਰੀ) ਭੋਲੇ-ਭਾਲੇ ਹਨ, ਪਹਿਲਾਂ ਕਿਸੇ ਦਾ ਵੀ ਸਿਆਸੀ ਕਰੀਅਰ ਨਹੀਂ ਸੀ। ਇਨ੍ਹਾਂ ਵਿੱਚੋਂ 90 ਫੀਸਦੀ ਨੇ ਅੱਜ ਤੱਕ ਕਦੇ ਵਿਧਾਨ ਸਭਾ ਨਹੀਂ ਵੇਖੀ। ਕੁਝ ਮੋਬਾਈਲ ਰਿਪੇਅਰ ਕਰਦੇ ਸਨ, ਜਦਕਿ ਕੁਝ ਆਟੋ ਚਾਲਕ ਸਨ।" ਬਾਅਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੰਘ ਦੀ ਟਿੱਪਣੀ ਦਾ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਸਾਵਧਾਨ ਕੀਤਾ ਕਿ ਉਹ ਆਮ ਲੋਕਾਂ ਦਾ ਮਜ਼ਾਕ ਨਾ ਉਡਾਉਣ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, “ਭਾਈ, ਇਸ ਦੇਸ਼ ਦੇ ਆਮ ਆਦਮੀ ਦਾ ਮਜ਼ਾਕ ਨਾ ਉਡਾਓ, ਜੋ ਕੰਮ ਸਾਰੀਆਂ ਪਾਰਟੀਆਂ ਅਤੇ ਨੇਤਾ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਕੰਮ ਹੁਣ ਇਸ ਦੇਸ਼ ਦਾ ਆਮ ਆਦਮੀ ਕਰੇਗਾ, ਕਿਉਂਕਿ ਸਾਡੀ ਨੀਅਤ ਸਾਫ਼ ਹੈ।" ਪੰਜਾਬੀ ਵਿਚ ਪੜ੍ਹੋ: 'ਪੰਜਾਬ ਦੇ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਲਈ ਵਿੱਤੀ ਸਾਲ 2022-23 'ਚ ਬਿਜਲੀ ਦਰਾਂ ਅਤੇ ਸਬਸਿਡੀਆਂ ਜਾਰੀ ਰਹਿਣਗੀਆਂ'
ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਇੱਕ ਚੰਗੀ ਸਰਕਾਰ ਚਲਾਏਗੀ ਕਿਉਂਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ’ਤੇ ਭਰੋਸਾ ਕਰਦੇ ਹਨ। - ਏ.ਐਨ.ਆਈ ਦੇ ਸਹਿਯੋਗ ਨਾਲ -PTC Newsभाई जी, इस देश के आम आदमी का मज़ाक़ मत उड़ाइये। जो काम 75 साल में आप सारी पार्टियाँ और नेता नहीं कर पाए, वो काम अब इस देश का आम आदमी करके दिखायेगा। क्योंकि हमारी नीयत साफ़ है। देश ने आप नेताओं पे भरोसा किया। नेताओं ने लोगों का भरोसा तोड़ा। देखना, आम आदमी अच्छी सरकार चलाएगा https://t.co/r9HdsMTFHR — Arvind Kejriwal (@ArvindKejriwal) April 8, 2022