ਅਵਤਾਰ ਸਿੰਘ ਹਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਕੀਤੀ ਪੂਰੀ
ਅਵਤਾਰ ਸਿੰਘ ਹਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਕੀਤੀ ਪੂਰੀ:ਅੰਮ੍ਰਿਤਸਰ : ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਪੂਰੀ ਕਰ ਲਈ ਹੈ। [caption id="attachment_258739" align="aligncenter" width="300"] ਅਵਤਾਰ ਸਿੰਘ ਹਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਕੀਤੀ ਪੂਰੀ[/caption] ਬੀਤੀ ਦਿਨੀ ਅਵਤਾਰ ਸਿੰਘ ਹਿਤ ਨੇ ਸਿੱਖ ਅਰਦਾਸ 'ਚ ਸ੍ਰੀ ਅਕਾਲ ਪੁਰਖ ਲਈ ਬੋਲੇ ਜਾਣ ਵਾਲੇ ਸ਼ਬਦਾਂ ਦੀ ਵਰਤੋਂ ਨਿਤੀਸ਼ ਕੁਮਾਰ ਲਈ ਕੀਤੀ ਸੀ।ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਤਨਖਾਹੀਆ ਘੋਸ਼ਿਤ ਕਰਦਿਆਂ ਧਾਰਮਿਕ ਸਜ਼ਾ ਲਾਈ ਗਈ ਸੀ। [caption id="attachment_258741" align="aligncenter" width="300"] ਅਵਤਾਰ ਸਿੰਘ ਹਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਕੀਤੀ ਪੂਰੀ[/caption] ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਵਤਾਰ ਸਿੰਘ ਹਿਤ ਨੂੰ 5 ਦਿਨ ਲਈ ਸ੍ਰੀ ਹਰਿਮੰਦਰ ਸਾਹਿਬ ਅਤੇ 7 ਦਿਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਜੋੜੇ ਝਾੜਨ, ਬਰਤਨ ਸਾਫ ਕਰਨ ਅਤੇ ਕੀਰਤਨ ਸਰਵਣ ਕਰਨ ਦੀ ਸਜ਼ਾ ਲਾਈ ਸੀ। -PTCNews