Tue, May 14, 2024
Whatsapp

'ਬਾਹੂਬਲੀ ਦੀ ਮਾਂ' ਦੀ ਗੱਡੀ 'ਚੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ

Written by  Panesar Harinder -- June 15th 2020 04:29 PM
'ਬਾਹੂਬਲੀ ਦੀ ਮਾਂ' ਦੀ ਗੱਡੀ 'ਚੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ

'ਬਾਹੂਬਲੀ ਦੀ ਮਾਂ' ਦੀ ਗੱਡੀ 'ਚੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ

ਚੇਨਈ - ਭਾਰਤੀ ਫ਼ਿਲਮ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਕਹੀ ਜਾਂਦੀ 'ਬਾਹੂਬਲੀ' ਦੀ ਰਾਜਮਾਤਾ, ਕਹਿਣ ਤੋਂ ਭਾਵ ਦੱਖਣ ਭਾਰਤ ਦੀ ਮਸ਼ਹੂਰ ਅਦਾਕਾਰਾ ਰਮਿਆ ਕ੍ਰਿਸ਼ਨਨ ਦੀ ਕਾਰ 'ਚੋਂ ਸ਼ਰਾਬ ਫੜੀ ਗਈ ਹੈ, ਜਿਸ ਕਰਕੇ ਰਮਿਆ ਮੁਸ਼ਕਿਲਾਂ 'ਚ ਫ਼ਸ ਗਈ ਹੈ। ਕਿਹਾ ਜਾ ਰਿਹਾ ਹੈ ਕਿ ਜਦੋਂ ਗੱਡੀ 'ਚੋਂ ਸ਼ਰਾਬ ਬਰਾਮਦ ਕੀਤੀ ਗਈ ਤਾਂ ਰਮਿਆ ਉਸ ਵੇਲੇ ਗੱਡੀ 'ਚ ਖ਼ੁਦ ਵੀ ਬੈਠੀ ਸੀ। Bahubali actor Ramya Krishnan illicit liquor seized 5

ਸਹਿਜੇ ਹੀ ਰਮਿਆ ਨੇ ਜਾਂਚ ਲਈ ਭਰੀ ਹਾਮੀ

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪੁਲਿਸ ਅਧਿਕਾਰੀ ਮਹਾਬਲੀਪੁਰਮ ਵੱਲੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਨੇ ਮੁਤੂਕਾਡੂ ਚੈੱਕ ਪੋਸਟ 'ਤੇ ਰਮਿਆ ਦੀ ਕਾਰ ਨੂੰ ਰੋਕਿਆ। ਜਦੋਂ ਪੁਲਿਸ ਨੇ ਉਨ੍ਹਾਂ ਦੀ ਗੱਡੀ ਦੀ ਜਾਂਚ ਕਰਵਾਉਣ ਲਈ ਕਿਹਾ ਤਾਂ ਰਮਿਆ ਕ੍ਰਿਸ਼ਨਨ ਇਸ ਲਈ ਸਹਿਜੇ ਹੀ ਤਿਆਰ ਹੋ ਗਈ ਸੀ ਅਤੇ ਜਾਂਚ ਕਰਨ 'ਤੇ ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਬਾਰੇ ਵੱਖ-ਵੱਖ ਸੂਤਰਾਂ ਵੱਲੋਂ ਵੱਖ-ਵੱਖ ਗਿਣਤੀ ਦੱਸੀ ਜਾ ਰਹੀ ਹੈ। ਕੁਝ ਨੇ 96, ਕੁਝ ਨੇ 100 ਤੇ ਕੁਝ ਨੇ 104 ਬੋਤਲਾਂ ਬਾਰੇ ਖੁਲਾਸਾ ਕੀਤਾ ਹੈ। ਕੁਝ ਸਰੋਤਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਵਕਤ ਰਮਿਆ ਨਾਲ ਉਸ ਦੀ ਭੈਣ ਵਿਨਾਇਆ ਕ੍ਰਿਸ਼ਨਨ ਵੀ ਕਾਰ 'ਚ ਸੀ। Bahubali actor Ramya Krishnan illicit liquor seized

ਚੇਨਈ 'ਚ ਲੌਕਡਾਊਨ

ਵੱਡੀ ਗੱਲ ਇਹ ਵੀ ਹੈ ਕਿ ਲੌਕਡਾਊਨ ਕਾਰਨ ਇਸ ਵੇਲੇ ਚੇਨਈ 'ਚ ਸ਼ਰਾਬ ਦੀ ਵਿਕਰੀ 'ਤੇ ਰੋਕ ਜਾਰੀ ਹੈ। ਤਾਲਾਬੰਦੀ ਦੇ ਖ਼ਿਲਾਫ਼ ਹਰਕਤ ਦੱਸਦੇ ਹੋਏ ਪੁਲਿਸ ਅਧਿਕਾਰੀਆਂ ਨੇ ਬੋਤਲਾਂ ਜ਼ਬਤ ਕਰ ਲਈਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਪੁੱਛਗਿੱਛ ਲਈ ਪੁਲਿਸ ਰਮਿਆ ਦੇ ਡਰਾਈਵਰ ਨੂੰ ਕੰਥੂਰ ਪੁਲਿਸ ਸਟੇਸ਼ਨ ਵਿਖੇ ਲੈ ਕੇ ਗਈ ਸੀ, ਅਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰਵਾ ਲਿਆ ਗਿਆ ਹੈ। ਹਾਲਾਂਕਿ ਇਸ ਸਾਰੇ ਘਟਨਾਕ੍ਰਮ ਬਾਰੇ ਅਦਾਕਾਰਾ ਰਮਿਆ ਕ੍ਰਿਸ਼ਨਨ ਵੱਲੋਂ ਕੋਈ ਅਧਿਕਾਰਤ ਬਿਆਨ ਫ਼ਿਲਹਾਲ ਪ੍ਰਾਪਤ ਨਹੀਂ ਹੋਇਆ। ਇਸ ਬਾਰੇ ਤਾਜ਼ਾ ਤੇ ਹੋਰ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ। Bahubali actor Ramya Krishnan illicit liquor seized

ਰਮਿਆ ਦਾ ਫ਼ਿਲਮੀ ਕਰੀਅਰ

ਰਮਿਆ ਕ੍ਰਿਸ਼ਨਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਰਮਿਆ, ਬਾਹੂਬਲੀ 'ਚ ਰਾਜਮਾਤਾ ਸ਼ਿਵਗਾਮਿਨੀ ਦੇਵੀ ਦੇ ਰੋਲ ਰਾਹੀਂ ਚਰਚਾ ਬਟੋਰਨ ਤੋਂ ਇਲਾਵਾ, ਤਾਮਿਲਨਾਡੂ ਦੀ ਮੁੱਖ ਮੰਤਰੀ ਰਹੀ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਇੱਕ ਚਰਚਿਤ ਵੈੱਬ ਸੀਰੀਜ਼ ਨੂੰ ਲੈ ਕੇ ਵੀ ਮੀਡੀਆ ਤੇ ਸਿਨੇ ਜਗਤ ਦੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਤੋਂ ਇਲਾਵਾ ਹਿੰਦੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਵਿੱਚ ਉਹ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਤੇ ਗੋਵਿੰਦਾ ਨਾਲ ਵੀ ਨਜ਼ਰ ਆ ਚੁੱਕੀ ਹੈ।

  • Tags

Top News view more...

Latest News view more...