ਬਰਨਾਲਾ ਦੇ ਠੀਕਰੀਵਾਲ ਚੌਂਕ 'ਚ ਸ਼ਰਾਬ ਦੇ ਨਸ਼ੇ 'ਚ ਦੋਸਤ ਦਾ ਗੋਲੀ ਮਾਰ ਕੇ ਕੀਤਾ ਕਤਲ
ਬਰਨਾਲਾ ਦੇ ਠੀਕਰੀਵਾਲ ਚੌਂਕ 'ਚ ਸ਼ਰਾਬ ਦੇ ਨਸ਼ੇ 'ਚ ਦੋਸਤ ਦਾ ਗੋਲੀ ਮਾਰ ਕੇ ਕੀਤਾ ਕਤਲ:ਬਰਨਾਲਾ ਦੇ ਠੀਕਰੀਵਾਲ ਚੌਕ 'ਚ ਦੇਰ ਰਾਤੀਂ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ।ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਦੇਰ ਰਾਤ ਨੂੰ 4 ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ ,ਜਿਨ੍ਹਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਿਆ।ਜਿਸ ਤੋਂ ਝਗੜਾ ਇਨ੍ਹਾਂ ਵੱਧ ਗਿਆ ਕਿ ਦੂਜੇ ਨੌਜਵਾਨ ਨੇ ਗੋਲੀ ਮਾਰ ਕੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ।ਗੋਲੀ ਚੱਲਣ ਦੇ ਨਾਲ ਪਰਮਜੀਤ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਹੈ।ਪੁਲਿਸ ਨੇ 3 ਜਾਣਿਆ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। -PTCNews