ਨਸ਼ੇ ਦਾ ਟੀਕਾ ਲਗਾਉਣ ਨਾਲ ਕਬੱਡੀ ਖਿਡਾਰੀ ਦੀ ਮੌਤ
ਭਦੌੜ- ਕਸਬਾ ਭਦੌੜ ਦੇ ਤਲਵੰਡੀ ਰੋਡ ਤੋਂ ਇਕ ਨੌਜਵਾਨ ਕਬੱਡੀ ਖਿਡਾਰੀ ਕਰਮਾ ਸਿੰਘ (26) ਪੁੱਤਰ ਬੁੱਟਾ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਪੜੋ ਹੋਰ ਖਬਰਾਂ: ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਨੂੰ 2 ਕਰੋੜ ਦਾ ਜੁਰਮਾਨਾ, ਇਹ ਸੀ ਕਾਰਨ
ਮ੍ਰਿਤਕ ਨੌਜਵਾਨ ਦੇ ਭਰਾ ਧਰਮਾ ਸਿੰਘ ਪੁੱਤਰ ਬੁੱਟਾ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਕਰਮਾ ਸਿੰਘ ਕਬੱਡੀ ਖਿਡਾਰੀ ਸੀ ਅਤੇ ਉਸਨੇ ਕਈ ਟੂਰਨਾਮੈਂਟ ’ਚ ਕੱਪ ਜਿੱਤੇ ਹਨ ਪਰ ਪਿਛਲੇ ਇਕ ਸਾਲ ਤੋਂ ਉਹ ਨਸ਼ੇ ਦੀ ਦਲਦਲ ’ਚ ਫਸ ਗਿਆ।
ਪੜੋ ਹੋਰ ਖਬਰਾਂ: ਦੇਸ਼ ਭਰ ‘ਚ ਹੁਣ ਤੱਕ 3 ਕਰੋੜ ਲੋਕ ਹੋਏ ਇਨਫੈਕਟਿਡ, 24 ਘੰਟਿਆਂ ‘ਚ 50 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ
ਉਨ੍ਹਾਂ ਕਿਹਾ ਕਿ ਮੰਗਲਵਾਰ ਸਾਨੂੰ 12:15 ਵਜੇ ਦੇ ਕਰੀਬ ਕਿਸੇ ਜਾਣ-ਪਛਾਣ ਵਾਲੇ ਦਾ ਫੋਨ ਆਇਆ ਕਿ ਕਰਮਾ ਸਿੰਘ ਪਿੰਡ ਬੀਹਲੀ ਵਾਲੀ ਕੱਸੀ ’ਤੇ ਡਿੱਗਿਆ ਪਿਆ ਹੈ। ਜਦੋਂ ਅਸੀਂ ਘਟਨਾ ਸਥਾਨ ’ਤੇ ਗਏ ਤਾਂ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰਮਾ ਸਿੰਘ ਨੇ ਆਪਣੀ ਗਰਦਨ ਵਾਲੀ ਨਾੜ ’ਚ ਚਿੱਟੇ ਦਾ ਟੀਕਾ ਲਾਇਆ ਹੋਇਆ ਸੀ ਜੋ ਅਸੀਂ ਕੱਢ ਦਿੱਤਾ ਹੈ ਪਰ ਜਦੋਂ ਅਸੀਂ ਕਰਮਾ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਪੜੋ ਹੋਰ ਖਬਰਾਂ: ਰੋਟੀ ਕਮਾਉਣ ਖਾਤਰ ਵਿਦੇਸ਼ ਗਏ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ
-PTC News