ਬਰਨਾਲਾ :ਕੁੜੀ ਨੇ 2 ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ 'ਚ ਕੀਤੀ ਆਤਮ ਹੱਤਿਆ ,ਮਾਂ ਨੇ ਦੱਸੀ ਸਾਰੀ ਸੱਚਾਈ
ਬਰਨਾਲਾ :ਕੁੜੀ ਨੇ 2 ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ 'ਚ ਕੀਤੀ ਆਤਮ ਹੱਤਿਆ ,ਮਾਂ ਨੇ ਦੱਸੀ ਸਾਰੀ ਸੱਚਾਈ:ਬਰਨਾਲਾ : ਬਰਨਾਲਾ ਦੀ ਰਹਿਣ ਵਾਲੀ ਇੱਕ ਲੜਕੀ ਨੇ 2 ਨੌਜਵਾਨਾਂ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਮਲੇਸ਼ੀਆ ਤੋਂ ਦੋਸ਼ੀਆਂ ਨਾਲ ਵੀਡੀਓ ਕਾਲ ਕਰਕੇ ਆਤਮ ਹੱਤਿਆ ਕਰ ਲਈ ਹੈ। 22 ਸਾਲਾ ਲੜਕੀ ਨੂੰ ਮਲੇਸ਼ੀਆ 'ਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਵੇਂ ਨੌਜਵਾਨ ਬਰਨਾਲਾ ਤੇ ਲੁਧਿਆਣਾ ਦੇ ਵਾਸੀ ਹਨ। [caption id="attachment_382605" align="aligncenter" width="300"] ਬਰਨਾਲਾ : ਕੁੜੀ ਨੇ 2 ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ 'ਚ ਕੀਤੀ ਆਤਮ ਹੱਤਿਆ ,ਮਾਂ ਨੇ ਦੱਸੀ ਸਾਰੀ ਸੱਚਾਈ [/caption] ਇਸ ਦੌਰਾਨ ਮ੍ਰਿਤਕਾਂ ਦੀ ਮਾਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਨੌਜਵਾਨ ਫੇਸਬੁੱਕ ਆਈਡੀ ਤੋਂ ਫੋਟੋ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਗ਼ਲਤ ਫੋਟੋ ਨੂੰ ਵਾਇਰਲ ਨਾ ਕਰਨ ਦੀ ਧਮਕੀ ਦੇ ਕੇ ਪੈਸੇ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਸਨ ,ਜਿਸ ਕਾਰਨ ਉਹ ਅਕਸਰ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। [caption id="attachment_382606" align="aligncenter" width="300"] ਬਰਨਾਲਾ : ਕੁੜੀ ਨੇ 2 ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ 'ਚ ਕੀਤੀ ਆਤਮ ਹੱਤਿਆ ,ਮਾਂ ਨੇ ਦੱਸੀ ਸਾਰੀ ਸੱਚਾਈ [/caption] ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਿਸ ਹੈਲਪਲਾਈਨ ਨੰਬਰ-181 'ਤੇ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕਿਆਂ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਲੜਕੀ ਨੂੰ 27 ਅਗਸਤ 2019 ਨੂੰ ਮਲੇਸ਼ੀਆ ਭੇਜ ਦਿੱਤਾ ਪਰ ਮੁਲਜ਼ਮ ਫੋਨ 'ਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ। [caption id="attachment_382604" align="aligncenter" width="300"] ਬਰਨਾਲਾ : ਕੁੜੀ ਨੇ 2 ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ 'ਚ ਕੀਤੀ ਆਤਮ ਹੱਤਿਆ ,ਮਾਂ ਨੇ ਦੱਸੀ ਸਾਰੀ ਸੱਚਾਈ [/caption] ਉਨ੍ਹਾਂ ਆਪਣੇ ਤੌਰ 'ਤੇ ਉਕਤ ਲੜਕਿਆਂ ਦਾ ਪਤਾ ਕੀਤਾ ਪਤਾ ਲੱਗਾ ਕਿ ਉਹ ਨਸ਼ੇੜੀ ਹਨ। ਮਿਲਨ ਤੇ ਦੀਪ ਨੇ ਲੜਕੀ ਦਾ ਮਲੇਸ਼ੀਆ ਦਾ ਫ਼ੋਨ ਨੰਬਰ ਵੀ ਭਾਲ ਲਿਆ ਤੇ ਉਸਨੂੰ ਮਲੇਸ਼ੀਆ 'ਚ ਵੀ ਪਰੇਸ਼ਾਨ ਕਰਨ ਲੱਗੇ। ਇਨ੍ਹਾਂ ਤੋਂ ਤੰਗ ਆ ਕੇ ਲੜਕੀ ਨੇ ਆਪਣੇ ਕਮਰੇ 'ਚ ਲਾਈਵ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਤੇ ਫੋਟੋ ਲੜਕਿਆਂ ਨੂੰ ਮੋਬਾਈਲ 'ਤੇ ਭੇਜ ਦਿੱਤੀ। [caption id="attachment_382618" align="aligncenter" width="300"] ਬਰਨਾਲਾ : ਕੁੜੀ ਨੇ 2 ਨੌਜਵਾਨਾਂ ਤੋਂ ਤੰਗ ਆ ਕੇ ਮਲੇਸ਼ੀਆ 'ਚ ਕੀਤੀ ਆਤਮ ਹੱਤਿਆ ,ਮਾਂ ਨੇ ਦੱਸੀ ਸਾਰੀ ਸੱਚਾਈ [/caption] ਇਸ ਮਾਮਲੇ ਸਬੰਧੀ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਮਿ੍ਤਕ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਖੁੱਡੀ ਕਲਾਂ ਦੇ ਵਾਸੀ ਮਿਲਨ ਤੇ ਦੀਪ ਵਾਸੀ ਸਹਾਰਨ ਮਾਜਰਾ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰਕੇ ਗਿ੍ਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews