ਬਰਨਾਲਾ ਪੁਲੀਸ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਬਰਨਾਲਾ ਪੁਲੀਸ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ:ਬਰਨਾਲਾ ਪੁਲੀਸ ਵੱਲੋਂ ਇਕ 17 ਸਾਲਾ ਨਾਬਾਲਗ ਲੜਕੀ ਦੇ ਬਲਾਤਕਾਰ ਮਾਮਲੇ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਪੁਲੀਸ ਨੇ ਅਸਲ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਆਵਾ ਕੀਤਾ ਹੈ।ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਲੜਕੀ ਵੱਲੋਂ ਸਿਵਲ ਹਸਪਤਾਲ ਦੇ ਦੋ ਮੁਲਾਜਮਾਂ ਉਪਰ ਬਲਾਤਕਾਰ ਕਰਨ ਦੇ ਇਲਜਾਮ ਲਗਾਏ ਸਨ ਪਰ ਲੜਕੀ ਦੇ ਮੈਡੀਕਲ ਤੋਂ ਬਾਅਦ ਕੀਤੀ ਗਈ ਤਫਤੀਸ ਦੇ ਅਧਾਰ ਤੇ ਲੜਕੀ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਲੜਕੀ ਦਾ ਗੁਆਢੀ ਟਰੱਕ ਡਰਾਇਵਰ ਦੋਸ਼ੀ ਪਾਇਆ ਗਿਆ।ਜਿਸਨੇ ਲੜਕੀ ਨੂੰ ਘਰ ਵਿੱਚ ਇਕਲੀ ਦੇਖ ਕੇ ਉਸ ਦਾ ਜਿਸਮਾਨੀ ਸ਼ੋਸਨ ਕੀਤਾ।ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਮੁਲਜਮ ਖਿਲਾਫ ਪੋਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਦੇ ਸਿਵਲ ਸਰਜਨ ਨੇ ਦੱਸਿਆ ਸਿਵਲ ਹਸਪਤਾਲ ਵਿੱਚ ਹੋਏ ਬਲਾਤਕਾਰ ਸਬੰਧੀ ਪੁਲੀਸ ਦੀ ਕੀਤੀ ਕਾਰਵਾਈ ਉਪਰ ਸੰਤੁਸ਼ਟੀ ਜਾਹਿਰ ਕਰਦਿਆ ਕਿਹਾ ਕਿ ਪੁਲੀਸ ਨੇ ਮਾਮਲੇ ਦੇ ਗੰਭੀਰਤਾ ਨਾਲ ਜਾਂਚ ਕਰਕੇ ਸਹੀ ਦੋਸ਼ੀਆ ਨੁੰ ਸਜਾ ਦਿੱਤੀ ਹੈ।ਇਸ ਮੌਕੇ ਮੁਲਜਮ ਨੇ ਆਪਣੇ ਆਮ ਨੁੰ ਬੇਕਸੁਰ ਦੱਸਿਆ ਹੈ। -PTCNews