ਬਟਾਲਾ : ਮਾਰਕੀਟ ਕਮੇਟੀ ਦਾ ਸਕੱਤਰ ਝੋਨੇ ਦੀ ਖਰੀਦ ‘ਚ ਗੜਬੜੀ ਦੇ ਮਾਮਲੇ ‘ਚ ਮੁਅੱਤਲ

Batala market commetiee secretary secretary Paddy confusion Case suspended
ਬਟਾਲਾ : ਮਾਰਕੀਟ ਕਮੇਟੀ ਦਾ ਸਕੱਤਰ ਝੋਨੇ ਦੀ ਖਰੀਦ 'ਚ ਗੜਬੜੀ ਦੇ ਮਾਮਲੇ 'ਚ ਮੁਅੱਤਲ 

ਬਟਾਲਾ : ਮਾਰਕੀਟ ਕਮੇਟੀ ਦਾ ਸਕੱਤਰ ਝੋਨੇ ਦੀ ਖਰੀਦ ‘ਚ ਗੜਬੜੀ ਦੇ ਮਾਮਲੇ ‘ਚ ਮੁਅੱਤਲ:ਬਟਾਲਾ : ਬਟਾਲਾ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਝੋਨੇ ਦੀ ਖਰੀਦ ਪ੍ਰਕਿਰਿਆ ‘ਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਮਾਰਕੀਟ ਕਮੇਟੀ ਬਟਾਲਾ ਵਿਖੇ ਰਿਕਾਰਡ ਦੀ ਚੈਕਿੰਗ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਥੇ ਵਿਸ਼ੇਸ਼ ਟੀਮ ਵੱਲੋਂ ਜਾਂਚ ਦੌਰਾਨ ਝੋਨੇ ਦੀ ਖਰੀਦ ਵਿਚ ਬੇਨਿਯਮੀਆਂ ਪਾਈਆਂ ਗਈਆਂ ਹਨ।

Batala market commetiee secretary secretary Paddy confusion Case suspended
ਬਟਾਲਾ : ਮਾਰਕੀਟ ਕਮੇਟੀ ਦਾ ਸਕੱਤਰ ਝੋਨੇ ਦੀ ਖਰੀਦ ‘ਚ ਗੜਬੜੀ ਦੇ ਮਾਮਲੇ ‘ਚ ਮੁਅੱਤਲ

ਇਸ ਦੌਰਾਨ ਮੰਡੀ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਝੋਨੇ ਦੀ ਨਿਰਵਿਘਨ ਅਤੇ ਪਾਰਦਰਸ਼ੀ ਖਰੀਦ ਨੂੰ ਯਕੀਨੀ ਬਣਾਉਣ ਲਈ ਬੋਰਡ ਵੱਲੋਂ ਮੰਡੀਆਂ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜਿਸ ਕਰਕੇ ਮੰਡੀ ਬੋਰਡ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮਾਂ ਵੱਲੋਂ ਮਾਰਕੀਟ ਕਮੇਟੀ ਬਟਾਲਾ ਅਤੇ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।

Batala market commetiee secretary secretary Paddy confusion Case suspended
ਬਟਾਲਾ : ਮਾਰਕੀਟ ਕਮੇਟੀ ਦਾ ਸਕੱਤਰ ਝੋਨੇ ਦੀ ਖਰੀਦ ‘ਚ ਗੜਬੜੀ ਦੇ ਮਾਮਲੇ ‘ਚ ਮੁਅੱਤਲ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਠਾਨਕੋਟ ‘ਚ ਬਿਸਕੁੱਟ ਬਣਾਉਣ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ , ਪਹੁੰਚੀ ਫਾਇਰ ਬ੍ਰਿਗੇਡ

ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦੇ ਸਟਾਫ ਨਾਲ ਮਿਲ ਕੇ ਕਿਸਾਨਾਂ ਤੋਂ ਘੱਟ ਕੀਮਤ ‘ਤੇ ਝੋਨੇ ਦੀ ਖਰੀਦ ਕਰਕੇ ਖਰੀਦ ਏਜੰਸੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਵੇਚਿਆ ਗਿਆ। ਇਸ ਸਬੰਧੀ ਸਮੁੱਚਾ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ ਅਤੇ ਘੱਟ ਕੀਮਤ ‘ਤੇ ਖਰੀਦਿਆ ਝੋਨਾ ਵੱਖ-ਵੱਖ ਸ਼ੈਲਰਾਂ ਨੂੰ ਭੇਜ ਦਿੱਤਾ ਗਿਆ ਹੈ।
-PTCNews