ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ, ‘ਵਾਹਿਗੁਰੂ’ ਦੇ ਜਾਪ ਨੇ ਬਚਾਈ ਵਿਅਕਤੀ ਦੀ ਜਾਨ
ਬਠਿੰਡਾ: ਕਹਿੰਦੇ ਹਨ ਕਿ ਜਿਸ 'ਤੇ ਪਰਮਾਤਮਾ ਦੀ ਮੇਹਰ ਹੁੰਦੀ ਹੈ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਤੇ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਠਿੰਡਾ 'ਚ, ਜਿਥੇ ਪਿੰਡ ਲਹਿਰਾ ਮੁਹੱਬਤ ਦੀ ਮਾਰਕਿਟ ਦੇ ਕੋਲ ਛੋਟੀ ਹਾਥੀ ਦਾ ਟਾਇਰ ਫੱਟਣ ਨਾਲ ਡਿਵਾਇਡਰ ’ਤੇ ਲੱਗਾ ਲੋਹੇ ਦਾ 6 ਫੁੱਟ ਲੰਬਾ ਐਂਗਲ ਇਕ ਵਿਅਕਤੀ ਦੇ ਛਾਤੀ ਦੇ ਆਰ-ਪਾਰ ਹੋ ਗਿਆ।
ਰਾਹਗੀਰਾਂ ਨੇ ਉਸ ਨੂੰ ਆਦੇਸ਼ ਹਸਪਤਾਲ ਪਹੁੰਚਿਆ, ਜਿੱਥੇ ਐਂਗਲ ਨੂੰ ਕੱਟਿਆ ਗਿਆ ਅਤੇ ਫ਼ਿਰ 5 ਘੰਟੇ ਤੱਕ ਆਪਰੇਸ਼ਨ ਕੀਤਾ ਗਿਆ। ਡਾਕਟਰਾਂ ਮੁਤਾਬਕ ਐਂਗਲ ਦਿਲ ਦੇ ਅੱਧਾ ਸੈਂਟੀਮੀਟਰ ਕੋਲੋਂ ਨਿਕਲਿਆ ਹੈ, ਜੇਕਰ ਹਾਰਟ ਡੈਮੇਜ ਹੋ ਜਾਂਦਾ ਤਾਂ ਬੱਚਣਾ ਮੁਸ਼ਕਲ ਸੀ। ਹਰਦੀਪ ਨੂੰ ਬੇਹੋਸ਼ ਕਰਨ ਦੇ ਬਾਅਦ ਕਰੀਬ 5 ਘੰਟੇ ਆਪਰੇਸ਼ਨ ਦੇ ਬਾਅਦ ਹੁਣ ਉਹ ਬਿਲਕੁੱਲ ਠੀਕ ਹੈ।
ਹੋਰ ਪੜ੍ਹੋ: ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਭਾਰਤ ਨਾਲ ਕੀਤੀ ਸਾਂਝੀ, ਭਾਰਤ-ਪਾਕਿ ਸਰਹੱਦ ‘ਤੇ ਵੰਡੀ ਮਠਿਆਈ
ਮਿਲੀ ਜਾਣਕਾਰੀ ਮੁਤਾਬਕ ਜਦੋਂ ਤੱਕ ਸਰਜਰੀ ਨਹੀਂ ਹੋਈ ਹਰਦੀਪ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਸ ਨੇ ਕਿਹਾ ਕਿ ਜੀਵਨ ’ਚ ਕਿਸੇ ਦਾ ਬੁਰਾ ਨਹੀਂ ਕੀਤਾ ਤਾਂ ਵਾਹਿਗੁਰੂ ਉਸ ਦਾ ਬੁਰਾ ਵੀ ਨਹੀਂ ਕਰੇਗਾ। ਡਾ. ਹਰਦੀਪ ਦਾ ਇਹ ਵਿਸ਼ਵਾਸ ਦੇਖ ਕੇ ਹੈਰਾਨ ਸਨ। ਇੰਨਾ ਸਭ ਹੋਣ ਦੇ ਬਾਵਜੂਦ ਵੀ ਉਸ ਨੂੰ ਦਰਦ ਦਾ ਅਹਿਸਾਸ ਨਹੀਂ ਸੀ।
-PTC News