Sat, Sep 12, 2026
Whatsapp

ਪੰਪ 'ਤੇ ਤੇਲ ਪਵਾਉਣ ਆਏ ਵਿਅਕਤੀਆਂ ਨੇ ਕੀਤਾ ਅਜਿਹਾ ਕੰਮ, ਜਾਣ ਕੇ ਰਹਿ ਜਾਓਗੇ ਦੰਗ !

Reported by:  PTC News Desk  Edited by:  Joshi -- November 06th 2018 07:33 AM
ਪੰਪ 'ਤੇ ਤੇਲ ਪਵਾਉਣ ਆਏ ਵਿਅਕਤੀਆਂ ਨੇ ਕੀਤਾ ਅਜਿਹਾ ਕੰਮ, ਜਾਣ ਕੇ ਰਹਿ ਜਾਓਗੇ ਦੰਗ !

ਪੰਪ 'ਤੇ ਤੇਲ ਪਵਾਉਣ ਆਏ ਵਿਅਕਤੀਆਂ ਨੇ ਕੀਤਾ ਅਜਿਹਾ ਕੰਮ, ਜਾਣ ਕੇ ਰਹਿ ਜਾਓਗੇ ਦੰਗ !

ਪੰਪ 'ਤੇ ਤੇਲ ਪਵਾਉਣ ਆਏ ਵਿਅਕਤੀਆਂ ਨੇ ਕੀਤਾ ਅਜਿਹਾ ਕੰਮ, ਜਾਣ ਕੇ ਰਹਿ ਜਾਓਗੇ ਦੰਗ !,ਭਾਦਸੋਂ: ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।ਅਜਿਹਾ ਹੀ ਇੱਕ ਲੁੱਟ ਖੋਹ ਦਾ ਮਾਮਲਾ ਭਾਦਸੋਂ ਤੋਂ ਸਾਹਮਣੇ ਆਇਆ ਹੈ, ਜਿਥੇ ਰਿਲਾਇੰਸ ਪੰਪ ’ਤੇ ਵੱਡੀ ਡਕੈਤੀ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਪ ਦੇ ਮੁਲਾਜ਼ਮਾਂ ਨੂੰ ਬੰਦੀ ਬਣਾਇਆ ਗਿਆ, ਜਿਸ ਤੋਂ ਬਾਅਦ ਉਹ 5 ਲੱਖ 80 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਮੌਕੇ ਰਿਲਇੰਸ ਪੰਪ ਦੇ ਮਾਲਕ ਜੇ. ਐੈੱਨ. ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ 2 ਮੁਲਾਜ਼ਮ ਜਸਵਿੰਦਰ ਸਿੰਘ ਅਤੇ ਰਵੀ ਰਾਤ ਪੰਪ ’ਤੇ ਮੌਜੂਦ ਸਨ। ਹੋਰ ਪੜ੍ਹੋ: ਵੱਡੇ ਪੱਧਰ ‘ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਦੇ ਅੜਿੱਕੇ ਕਰੀਬ 2 ਵਜੇ 4 ਅਣਪਛਾਤੇ ਨਕਾਬਪੋਸ਼ ਵਿਅਕਤੀ ਆਏ, ਜਿੰਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜਦੋ ਉਹਨਾਂ ਨੇ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਪੁਲਿਸ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK