ਮੁੱਖ ਖਬਰਾਂ

ਵੱਡੀ ਖ਼ਬਰ: ਸੜਕ ਹਾਦਸੇ 'ਚ ਬਟਾਲਾ MLA ਦੇ PA ਸਣੇ ਤਿੰਨ ਦੀ ਮੌਤ, 2 ਗੰਭੀਰ ਜ਼ਖ਼ਮੀ

By Riya Bawa -- July 10, 2022 9:08 am -- Updated:July 10, 2022 9:08 am

ਜਲੰਧਰ : ਬਟਾਲਾ ਜਲੰਧਰ ਬਾਈਪਾਸ ਦੇ ਨਜ਼ਦੀਕ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਦੌਰਾਨ ਐਮਐਲਏ ਬਟਾਲਾ ਦੇ ਪੀਏ ਉਪਦੇਸ਼ ਕੁਮਾਰ ਅਤੇ ਉਸਦੇ ਨਾਲ ਦੋ ਹੋਰ ਨੌਜਵਾਨ ਸਾਥੀਆਂ ਦੀ ਮੌਤ ਹੋ ਗਈ ਹੈ। ਹਾਦਸੇ 'ਚ ਐਮਐਲਏ ਦੇ ਛੋਟਾ ਭਰਾ ਅਤੇ ਇਕ ਸਾਥੀ ਨੌਜਵਾਨ ਮਾਣਿਕ ਗੰਭੀਰ ਜ਼ਖ਼ਮੀ ਹੋਇਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੀਏ ਉਪਦੇਸ਼ ਸਮੇਤ 5 ਲੋਕ ਇਕ ਪਾਰਟੀ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਕਾਰ ਦਾ ਸੜਕ ਹਾਦਸਾ ਹੋ ਗਿਆ।

ਵੱਡੀ ਖ਼ਬਰ: ਸੜਕ ਹਾਦਸੇ 'ਚ ਬਟਾਲਾ MLA ਦੇ PA ਸਣੇ ਤਿੰਨ ਦੀ ਮੌਤ

ਦੱਸਣਯੋਗ ਹੈ ਕਿ ਬਟਾਲਾ ਜਲੰਧਰ ਬਾਈਪਾਸ ਨਜ਼ਦੀਕ ਬੀਤੀ ਦੇਰ ਰਾਤ ਇਕ ਪਾਰਟੀ ਤੋਂ ਵਾਪਿਸ ਆ ਰਹੇ ਬਟਾਲਾ ਦੇ MLA ਅਮਨਸ਼ੇਰ ਸਿੰਘ ਕਲਸੀ ਦੇ ਪੀਏ ਉਪਦੇਸ਼ ਕੁਮਾਰ ਅਤੇ ਐਮਐਲਏ ਦੇ ਤਾਏ ਦਾ ਲੜਕਾ ਗੁਰਲੀਨ ਸਿੰਘ ਸਮੇਤ ਤਿੰਨ ਨੌਜਵਾਨਾਂ ਦੀ ਹੋਈ ਮੌਤ ਹੋ ਗਈ। ਉਥੇ ਹੀ ਇਸ ਗੱਡੀ 'ਚ ਸਵਾਰ ਐਮਐਲਏ ਸ਼ੈਰੀ ਕਲਸੀ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ ਜਿਹਨਾਂ ਦਾ ਇਲਾਜ ਅੰਮ੍ਰਿਤਸਰ ਇਕ ਨਿਜੀ ਹਸਪਤਾਲ ਚ ਚੱਲ ਰਿਹਾ ਹੈ।

ਵੱਡੀ ਖ਼ਬਰ: ਸੜਕ ਹਾਦਸੇ 'ਚ ਬਟਾਲਾ MLA ਦੇ PA ਸਣੇ ਤਿੰਨ ਦੀ ਮੌਤ

ਇਹ ਵੀ ਪੜ੍ਹੋਂ: YouTuber ਗੌਰਵ ਤਨੇਜਾ ਨੂੰ ਆਪਣੇ ਜਨਮ ਦਿਨ 'ਤੇ ਭੀੜ ਇਕੱਠ ਕਰਨਾ ਪਿਆ ਭਾਰੀ , ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਉਥੇ ਹੀ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ 5 ਨੌਜ਼ਵਾਨ ਦੇਰ ਰਾਤ ਕਿਸੇ ਪਾਰਟੀ ਤੋਂ ਬਟਾਲਾ ਵਾਪਿਸ ਆ ਰਹੇ ਸਨ ਕਿ ਰਸਤੇ 'ਚ ਗੱਡੀ ਦਾ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋਈ ਜਿਸ ਦੇ ਚਲਦੇ ਇਹ ਵੱਡਾ ਹਾਦਸਾ ਹੋਇਆ ਹੈ।

ਉਥੇ ਹੀ ਹਾਦਸੇ 'ਚ ਐਮਐਲਏ ਬਟਾਲਾ ਸ਼ੇਰੀ ਕਲਸੀ ਦੇ ਤਾਏ ਦੇ ਬੇਟਾ ਜੋ ਦਿਲੀ ਵਾਸੀ ਹੈ ਗੁਰਲੀਨ ਸਿੰਘ ਅਤੇ ਪੀਏ ਉਪਦੇਸ਼ ਕੁਮਾਰ ਅਤੇ ਸੁਨੀਲ ਵਾਸੀ ਬਟਾਲਾ ਦੀ ਮੌਤ ਹੋਈ ਅਤੇ ਗੱਡੀ 'ਚ ਸਵਾਰ ਐਮਐਲਏ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ।

(ਰਵੀ ਬਖਸ਼ ਸਿੰਘ ਗੁਰਦਾਸਪੁਰ)

-PTC News

  • Share