ਮੁੱਖ ਖਬਰਾਂ

ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ 5 ਸਾਲਾਂ 'ਚ ਕਿੰਨੇ ਰੁਪਏ ਦੀ ਕੀਤੀ ਜਬਰੀ ਵਸੂਲੀ

By Pardeep Singh -- June 29, 2022 3:54 pm

ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਗੈਂਗਸਟਰ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਉਧਰ ਪੁਲਿਸ ਵੀ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਪੰਜਾਬ ਵਿੱਚ ਬਿਸ਼ਨੋਈ ਗਰੁੱਪ, ਬੰਬੀਹਾ ਗਰੁੱਪ ਅਤੇ ਹੋਰ ਕਈ ਛੋਟੇ ਮੋਟੇ ਗੈਂਗਸਟਰ ਦੇ ਗੈਂਗ ਕੰਮ ਕਰ ਰਹੇ ਹਨ। ਗੈਂਗਸਟਰ ਦਾ  ਕੰਮ ਹੈ ਕਿ ਲੋਕਾਂ ਨੂੰ ਡਰਾ-ਧਮਕਾ ਕੇ ਰੁਪਇਆ ਦੀ ਵਸੂਲੀ ਕਰਨੀ।

Sidhu Moosewala murder: Amritsar Court sends Lawrence Bishnoi to police remand till July 6  ਲਾਰੈਂਸ ਬਿਸ਼ਨੌਈ ਦਾ ਫਿਰੌਤੀ ਦਾ ਧੰਦਾ 

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਆਉਣ ਨਾਲ ਉਹ ਸੁਰਖੀਆ ਵਿੱਚ ਬਣਿਆ ਹੋਇਆ ਹੈ। ਤਿਹਾੜ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਨੇ ਪਿਛਲੇ 5 ਸਾਲਾਂ 'ਚ 4 ਕਰੋੜ ਦੀ ਫਿਰੌਤੀ ਵਸੂਲੀ। ਤੁਹਾਨੂੰ ਦੱਸ ਦੇਈਏ ਕਿ ਇਹ ਵਸੂਲੀ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਵਪਾਰੀਆਂ ਤੋਂ ਕੀਤੀ ਗਈ।

ਵੱਡੇ ਕਾਰੋਬਾਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ

ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਨੇ ਪਿਛਲੇ ਸਮੇਂ ਵਿੱਚ ਕਰੀਬ 25 ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗਾ ਹੈ ਕਿ  ਦੋ ਸਾਲ ਪਹਿਲਾਂ ਚੰਡੀਗੜ੍ਹ ਦੇ ਇੱਕ ਸ਼ਰਾਬ ਕਾਰੋਬਾਰੀ ਕੋਲੋਂ 30 ਲੱਖ ਰੁਪਏ ਵੀ ਬਰਾਮਦ ਹੋਏ ਸਨ। ਜਿਸ ਕਾਰਨ ਵਸੂਲੀ ਲਈ ਘਰ 'ਤੇ ਫਾਇਰਿੰਗ ਵੀ ਕੀਤੀ ਗਈ। ਹਾਲਾਂਕਿ ਲਾਰੈਂਸ ਗੈਂਗ ਦੇ ਨਿਸ਼ਾਨੇ 'ਤੇ ਬਣੇ ਕਾਰੋਬਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਅਜੇ ਤੱਕ ਨਾਂ ਦਾ ਖੁਲਾਸਾ ਨਹੀਂ ਕਰ ਰਹੀ ਹੈ।

ਲਾਰੈਂਸ ਗੈਂਗ ਨੇ ਕਰੋੜਾਂ ਦੀ ਫਿਰੌਤੀ ਲੈ ਕੇ ਆਧੁਨਿਕ ਹਥਿਆਰ ਖਰੀਦੇ

ਮੂਸੇਵਾਲਾ ਦੇ ਕਤਲ ਕਾਂਡ ਵਿੱਚ ਪੁਲਿਸ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਲਾਰੈਂਸ ਗੈਂਗ ਨੇ ਕਰੋੜਾਂ ਦੀ ਫਿਰੌਤੀ ਲੈ ਕੇ ਆਧੁਨਿਕ ਹਥਿਆਰ ਖਰੀਦੇ ਸਨ। ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨਾਲ ਲਾਰੈਸ ਦੇ ਲਿੰਕ ਹਨ।

ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ 700 ਤੋਂ ਵੱਧ ਸ਼ਾਰਪ ਸ਼ੂਟਰ ਹਨ ਉਥੇ ਹੀ ਮੂਸੇ੍ਵਾਲਾ ਦੇ ਕੇਸ ਵਿੱਚ ਰੇਕੀ ਵੀ ਬੜੇ ਵੱਡੇ ਪੱਧਰ ਉੱਤੇ ਕਰਵਾਈ ਗਈ ਸੀ।

ਇਹ ਵੀ ਪੜ੍ਹੋ:IAF ਨੂੰ ਅਗਨੀਪਥ ਸਕੀਮ ਤਹਿਤ 1.83 ਲੱਖ ਤੋਂ ਵੱਧ ਮਿਲੀਆ ਅਰਜ਼ੀਆਂ

-PTC News

  • Share