Mon, Feb 16, 2026
Whatsapp

Rajasthan Factory Blast : ਰਾਜਸਥਾਨ ਦੇ ਭਿਵਾੜੀ 'ਚ ਵੱਡਾ ਹਾਦਸਾ, ਕੈਮੀਕਲ ਫੈਕਟਰੀ 'ਚ ਧਮਾਕੇ ਦੌਰਾਨ ਜਿਊਂਦਾ ਸੜੇ 8 ਮਜਦੂਰ

Rajasthan Factory Blast : ਧਮਾਕਾ ਸੋਮਵਾਰ ਸਵੇਰੇ ਖੈਰਥਲ-ਤਿਜਾਰਾ ਦੇ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਫੈਕਟਰੀ ਵਿੱਚ 20-25 ਮਜ਼ਦੂਰ ਕੰਮ ਕਰ ਰਹੇ ਸਨ।

Reported by:  PTC News Desk  Edited by:  KRISHAN KUMAR SHARMA -- February 16th 2026 01:00 PM -- Updated: February 16th 2026 01:11 PM
Rajasthan Factory Blast : ਰਾਜਸਥਾਨ ਦੇ ਭਿਵਾੜੀ 'ਚ ਵੱਡਾ ਹਾਦਸਾ, ਕੈਮੀਕਲ ਫੈਕਟਰੀ 'ਚ ਧਮਾਕੇ ਦੌਰਾਨ ਜਿਊਂਦਾ ਸੜੇ 8 ਮਜਦੂਰ

Rajasthan Factory Blast : ਰਾਜਸਥਾਨ ਦੇ ਭਿਵਾੜੀ 'ਚ ਵੱਡਾ ਹਾਦਸਾ, ਕੈਮੀਕਲ ਫੈਕਟਰੀ 'ਚ ਧਮਾਕੇ ਦੌਰਾਨ ਜਿਊਂਦਾ ਸੜੇ 8 ਮਜਦੂਰ

Rajasthan Factory Blast : ਰਾਜਸਥਾਨ ਦੇ ਭਿਵਾੜੀ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਕੈਮੀਕਲ ਫੈਕਟਰੀ 'ਚ ਹੋਏ ਭਿਆਨਕ ਧਮਾਕੇ ਵਿੱਚ 8 ਲੋਕ ਜਿਊਂਦਾ ਸੜ ਗਏ, ਜਦਕਿ ਕਈ ਜ਼ਖ਼ਮੀ ਹੋ ਗਏ ਹਨ। ਧਮਾਕਾ ਸੋਮਵਾਰ ਸਵੇਰੇ ਖੈਰਥਲ-ਤਿਜਾਰਾ ਦੇ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਫੈਕਟਰੀ ਵਿੱਚ 20-25 ਮਜ਼ਦੂਰ ਕੰਮ ਕਰ ਰਹੇ ਸਨ।

10 ਤੋਂ ਵੱਧ ਲੋਕ ਅੰਦਰ ਫਸੇ ਹੋਣ ਦਾ ਖਦਸ਼ਾ


ਅੱਗ ਦੀਆਂ ਲਪਟਾਂ ਪਿੱਛੋਂ 10 ਤੋਂ ਵੱਧ ਲੋਕਾਂ ਦੇ ਅੰਦਰ ਫਸੇ ਹੋਣ ਦੀ ਖ਼ਬਰ ਹੈ। ਇਸ ਭਿਆਨਕ ਘਟਨਾ ਦੀ ਸੂਚਨਾ ਮਿਲਦੇ ਹੀ ਖੁਸ਼ਖੇੜਾ ਫਾਇਰ ਸਟੇਸ਼ਨ ਅਤੇ ਭਿਵਾੜੀ ਰਿਕੋ ਸਟੇਸ਼ਨ ਤੋਂ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਲਗਭਗ ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ।

ਤਿਜਾਰਾ ਦੇ ਡੀਐਸਪੀ ਸ਼ਿਵਰਾਜ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਿਵਾੜੀ ਦੇ ਐਸਪੀ ਅਤੇ ਏਡੀਐਮ ਦੇ ਵੀ ਜਲਦੀ ਹੀ ਪਹੁੰਚਣ ਦੀ ਉਮੀਦ ਹੈ। ਸੀਨੀਅਰ ਅਧਿਕਾਰੀਆਂ ਦੇ ਬਿਆਨ ਦੇਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।

ਕਈ ਮਹੀਨਿਆਂ ਤੋਂ ਬੰਦ ਸੀ ਫੈਕਟਰੀ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਮਿਤਾ ਮਿਸ਼ਰਾ ਨੇ ਕਿਹਾ ਕਿ ਇੱਕ ਪੁਲਿਸ ਟੀਮ ਨੇ ਨਿਯਮਤ ਗਸ਼ਤ ਦੌਰਾਨ ਫੈਕਟਰੀ ਵਿੱਚ ਅੱਗ ਲੱਗੀ ਦੇਖੀ, ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਅੰਦਰ 9 ਲੋਕ ਫਸੇ ਹੋਏ ਸਨ।

ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫੈਕਟਰੀ ਕਈ ਮਹੀਨਿਆਂ ਤੋਂ ਬੰਦ ਸੀ ਅਤੇ ਅਚਾਨਕ ਅੱਗ ਲੱਗ ਗਈ। ਫੈਕਟਰੀ ਵਿੱਚ ਗੱਤੇ ਦਾ ਵੱਡਾ ਭੰਡਾਰ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫੈਕਟਰੀ ਵਿੱਚ 3 ਤੋਂ 4 ਜ਼ੋਰਦਾਰ ਧਮਾਕੇ ਹੋਏ ਅਤੇ ਉੱਥੇ ਅੱਗ ਲੱਗ ਗਈ। ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

- PTC NEWS

Top News view more...

Latest News view more...

PTC NETWORK
PTC NETWORK