ਮੁੱਖ ਖਬਰਾਂ

ਦੀਵਾਲੀ ਤੋਂ ਪਹਿਲਾਂ Ecommerce website ਦੀ ਦੀਵਾਲੀ !

By Jagroop Kaur -- October 28, 2020 7:10 pm -- Updated:Feb 15, 2021

ਬਿਊਰੋ ਰਿਪੋਰਟ : ਸਾਲ 2020 ਭਾਵੇਂ ਹੀ ਦੁਨੀਆ ਭਰ ਲਈ ਚੰਗਾ ਨਾ ਰਿਹਾ ਹੋਵੇ, ਪਰ ਇਸ ਸਾਲ ਦਾ ਤਿਓਹਾਰੀ ਸੀਜ਼ਨ ਈ ਕਾਮਰਸ ਕੰਪਨੀਆਂ ਲਈ ਚੰਗਾ ਸਮਾਂ ਹੀ ਲੈ ਕੇ ਆਇਆ ਹੈ। ਕਿਉਂਕਿ ਭਾਵੇਂ ਹੀ ਲੋਕ ਘਰੋਂ ਬਾਹਰ ਜਾ ਕੇ ਖਰੀਦਦਾਰੀ ਨਹੀਂ ਕਰ ਸਕੇ, ਪਰ ਇੱਕ ਕਲਿੱਕ ਤੇ ਸ਼ਾਪਿੰਗ ਨੇ ਕਈ ਰਿਕਾਰਡ ਤੋੜੇ ਨੇ। ਹਰ ਸਾਲ ਵਾਂਗ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਹੋਈ ਤਾਂ ਖਰੀਦਾਰੀ ਦਾ ਵੀ ਮੌਸਮ ਆ ਗਿਆ। ਪਰ ਇਸਨੂੰ ਕੋਰੋਨਾ ਦਾ ਡਰ ਕਹੀਏ ਜਾਂ ਲਾਕਡਾਊਨ ਦੀਆਂ ਪਾਬੰਦੀਆਂ। Ecommerce website ਦੀ ਬੱਲੇ-ਬੱਲੇ ਹੋ ਗਈ ਹੈ। ਕਿਉਂਕਿ ਲੋਕ ਘਰੋਂ ਬਾਹਰ ਨਿਕਲਣ ਦੀ ਥਾਂ, ਆਨਲਾਈਨ ਸ਼ਾਪਿੰਗ ਤੇ ਜੋਰ ਦੇ ਰਹੇ ਨੇ, ਜਿਸਦਾ ਨਤੀਜਾ ਇਹ ਹੈ ਕਿ ਦੀਵਾਲੀ ਤੋਂ ਪਹਿਲਾਂ ਹੀ ਈ-ਕਾਮਰਸ ਕੰਪਨੀਆਂ ਦੀ ਦੀਵਾਲੀ ਮਨ ਚੁੱਕੀ ਹੈ|Design a beautiful ecommerce website for your business by Ejioforcollinsਤਿਓਹਾਰੀ ਸੇਲ ਦੇ ਪਹਿਲੇ ਹਫ਼ਤੇ ਚ 4.1 ਅਰਬ ਡਾਲਰ ਯਾਨੀ 29 ਹਜਾਰ ਕਰੋੜ ਰੁਪਏ ਦਾ ਸਾਮਾਨ ਵਿੱਕ ਚੁੱਕਿਆ ਹੈ
ਬੀਤੇ ਸਾਲ ਇਹ ਅੰਕੜਾ 2.7 ਅਰਬ ਡਾਲਰ ਦਾ ਸੀ
ਇਸ ਸਾਲ ਹੋਈ ਵਿਕਰੀ ਬੀਤੇ ਸਾਲ ਨਾਲੋਂ 55 ਫੀਸਦ ਜਿਆਦਾ ਹੈ
ਜਦਕਿ ਖਰੀਦਦਾਰਾਂ ਦੀ ਤਾਦਾਦ 85 ਫੀਸਦ ਵੱਧ ਕੇ 2.8 ਕਰੋੜ ਗਾਹਕਾਂ ਤੋਂ 5.2 ਕਰੋੜ ਹੋ ਗਈ ਹੈ
Ecommerce website ਦੀ ਕੁੱਲ ਹੋਈ ਵਿਕਰੀ ਚ ਸਭ ਤੋਂ ਵੱਧ ਹਿੱਸੇਦਾਰੀ ਸਮਾਰਟ ਫੋਨਸ ਦੀ ਹੈ
ਜਾਣਕਾਰਾਂ ਮੁਤਾਬਿਕ ਵੱਖ-ਵੱਖ ਵੈੱਬਸਾਈਟਾਂ ਤੇ ਹਰ ਮਿੰਟ ਚ ਤਕਰੀਬਨ 1.5 ਕਰੋੜ ਰੁਪਏ ਦੇ ਮੋਬਾਈਲ ਫੋਨਾਂ ਦੀ ਵਿਕਰੀ ਹੋਈ ਹੈHow To Make ECommerce Website Using HTML CSS And Bootstrap Step By Step -  YouTubeਇੱਕ ਪਾਸੇ ਦੇਸ਼ ਦੀ ਆਰਥਿਕਤਾ ਬੇਹਦ ਕਮਜੋਰ ਹੋਈ ਹੈ, ਤਾਂ ਦੂਜੇ ਪਾਸੇ ਲਾਕਡਾਊਨ ਵਿੱਚ ਲੋਕਾਂ ਦੇ ਰੋਜ਼ਗਾਰ ਤੇ ਵੱਡੀ ਸੱਟ ਵੱਜੀ ਹੈ |ਪਰ ਉਸਦੇ ਬਾਵਜੂਦ ਸਿਰਫ ਈ-ਕਾਮਰਸ ਵੈੱਬਸਾਈਟਾਂ ਦੀ ਕਮਾਈ ਚ ਇੰਨਾ ਇਜਾਫਾ ਬੇਹਦ ਹੈਰਾਨ ਕਰਨ ਵਾਲਾ ਹੈ |

  • Share