ਵੀਡੀਓ

ਬਿਹਾਰ 'ਚ ਹੜ੍ਹ ਨੇ ਸਤਾਏ ਲੋਕ, ਕਿਸ਼ਤੀਆਂ ਦਾ ਲੈ ਰਹੇ ਨੇ ਸਹਾਰਾ, ਦੇਖੋ ਵੀਡੀਓ

By Jashan A -- July 23, 2019 8:07 pm -- Updated:Feb 15, 2021

ਬਿਹਾਰ 'ਚ ਹੜ੍ਹ ਨੇ ਸਤਾਏ ਲੋਕ, ਕਿਸ਼ਤੀਆਂ ਦਾ ਲੈ ਰਹੇ ਨੇ ਸਹਾਰਾ, ਦੇਖੋ ਵੀਡੀਓ,ਮੁਜ਼ੱਫਰਪੁਰ:ਬਿਹਾਰ 'ਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਬਿਹਾਰ ਦੇ 12 ਜ਼ਿਲਿਆਂ ਵਿਚ ਹਾਲਾਤ ਖਰਾਬ ਬਣੇ ਹੋਏ ਹਨ। ਲੋਕ ਬੇਘਰ ਹੋ ਗਏ ਹਨ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

ਲੋਕ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਹਨ। ਉਥੇ ਹੀ ਪੁਲਿਸ ਕਰਮਚਾਰੀਆਂ ਨੂੰ ਵੀ ਆਉਣ-ਜਾਣ ਲਈ ਅਤੇ ਗਸ਼ਤ ਕਰਨ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਹੋਰ ਪੜ੍ਹੋ: ਵੱਡੀ ਖਬਰ: ਪੰਜਾਬ ਦਾ ਇਹ ਨੌਜਵਾਨ ਅਮਰੀਕਾ 'ਚ ਬਣਿਆ 'ਕਮਿਸ਼ਨਰ', ਵਧਾਇਆ ਪੰਜਾਬੀਆਂ ਦਾ ਮਾਣ

ਮਿਲੀ ਜਾਣਕਾਰੀ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕ ਘਰ ਛੱਡ ਕੇ ਉੱਚੀਆਂ ਥਾਵਾਂ 'ਤੇ ਸ਼ਰਨ ਲੈ ਚੁੱਕੇ ਹਨ ਪਰ ਜਿਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕ ਮੌਜੂਦ ਹਨ, ਉੱਥੇ ਪੁਲਿਸ ਕਰਮਚਾਰੀ ਗਸ਼ਤ ਲਈ ਕਿਸ਼ਤੀ ਦਾ ਸਹਾਰਾ ਲੈ ਰਹੇ ਹਨ। ਅਹਿਯਾਪੁਰ ਥਾਣਾ ਕੰਪਲੈਕਸ ਅਤੇ ਆਲੇ-ਦੁਆਲੇ ਦਾ ਇਲਾਕਾ ਪਾਣੀ ਵਿਚ ਡੁੱਬ ਗਿਆ ਹੈ।

ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ ਜ਼ਿਲੇ ਦੇ 9 ਬਲਾਕਾਂ ਦੀਆਂ 75 ਗ੍ਰਾਮ ਪੰਚਾਇਤਾਂ ਵਿਚ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ, ਜਿਸ ਕਾਰਨ ਕਰੀਬ 3.50 ਲੱਖ ਦੀ ਆਬਾਦੀ ਪ੍ਰਭਾਵਿਤ ਹੈ।

-PTC News