ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 8 ਦੀ ਮੌਤ, 4 ਜ਼ਖਮੀ
ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 8 ਦੀ ਮੌਤ, 4 ਜ਼ਖਮੀ,ਲਖੀਸਰਾਏ: ਬਿਹਾਰ 'ਚ ਲਖੀਸਰਾਏ ਜ਼ਿਲੇ 'ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਦਰਅਸਲ, ਇਥੇ ਲੋਕ ਸੜਕ ਕਿਨਾਰੇ ਬਣੀ ਝੌਂਪੜੀ 'ਚ ਬੈਠੇ ਸਨ।ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ 12 ਲੋਕਾਂ ਨੂੰ ਕੁਚਲ ਦਿੱਤਾ, ਜਿਸ 'ਚ 8 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਲੋਕਾਂ ਨੂੰ ਕੁਚਲਣ ਤੋਂ ਬਾਅਦ ਟਰੱਕ 11 ਹਜ਼ਾਰ ਵੋਲਟ ਦੇ ਬਿਜਲੀ ਦੇ ਤਿੰਨ ਖੰਭਿਆਂ 'ਚ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਹੋਰ ਪੜ੍ਹੋ:ਆਸਟ੍ਰੇਲੀਆ ਦੇ ਮੈਲਬਰਨ 'ਚ ਦਹਿਸ਼ਤਗਰਦੀ ਹਮਲਾ, 1 ਦੀ ਮੌਤ 2 ਜ਼ਖਮੀ ਉੱਥੇ ਹੀ ਘਟਨਾ ਦੇ ਵਿਰੋਧ 'ਚ ਗੁੱਸਾਏ ਲੋਕਾਂ ਨੇ ਲਾਸ਼ਾਂ ਨਾਲ ਪ੍ਰਦਰਸ਼ਨ ਕਰਦੇ ਹੋਏ ਲਖੀਸਰਾਏ-ਸਿਕੰਦਰਾ ਮਾਰਗ ਨੂੰ ਜਾਮ ਕਰ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਖਤਮ ਕਰਵਾ ਦਿੱਤਾ। ਹਾਦਸੇ ਵਾਲੀ ਜਗ੍ਹਾ ਤੋਂ ਟਰੱਕ 'ਚੋਂ ਮਿਲੇ ਕਾਗਜ਼ਾਤਾਂ ਦੇ ਆਧਾਰ 'ਤੇ ਪੁਲਿਸ ਉਸ ਦੇ ਮਾਲਕ ਅਤੇ ਚਾਲਕ ਦੀ ਪਛਾਣ ਕਰਨ 'ਚ ਲੱਗੀ ਹੈ। -PTC News