ਗਾਇਕਾ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਨਾਲ ਕੰਬਿਆ ਪਟਨਾ ਸ਼ਹਿਰ
ਇਹ ਵੀ ਪੜ੍ਹੋ: ਬੀਐਸਐਫ ਵੱਲੋਂ ਜੰਮੂ ਖੇਤਰ 'ਚ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ 'ਤੇ ਗੋਲੀਬਾਰੀ
ਔਰਤ ਨੂੰ ਪਟਨਾ ਦੇ ਰਾਮਕ੍ਰਿਸ਼ਨ ਨਗਰ ਥਾਣੇ ਦੇ ਅਧੀਨ ਜੋਤੀ ਬਾਬਾ ਮਾਰਗ 'ਤੇ ਇੱਕ ਵਿਆਹ ਸਮਾਰੋਹ 'ਚ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ।
ਪੁਲਿਸ ਮੁਤਾਬਿਕ ਤਿੰਨੋ ਔਰਤ ਨੂੰ ਇੱਕ ਵੱਖਰੇ ਕਮਰੇ 'ਚ ਲੈ ਗਏ ਅਤੇ ਕਥਿਤ ਤੌਰ 'ਤੇ ਉਸ ਨਾਲ ਗੈਂਗਰੇਪ ਕੀਤਾ।
ਗਾਇਕ ਕਿਸੇ ਤਰਾਂ ਮੁਲਜ਼ਮਾਂ ਦੇ ਚੁੰਗਲ ਵਿੱਚੋਂ ਬਚ ਕੇ ਦੂਜੇ ਕਮਰੇ ਵਿੱਚ ਪਹੁੰਚ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਬਾਅਦ ਵਿੱਚ ਪੁਲਿਸ ਨੂੰ ਫ਼ੋਨ ਕੀਤਾ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮਾਂ ਕੋਲੋਂ ਇੱਕ ਬੰਦੂਕ ਵੀ ਬਰਾਮਦ ਕੀਤੀ।
ਇਹ ਵੀ ਪੜ੍ਹੋ: ਪਟਿਆਲਾ ਦੇ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਖਿਲਾਫ਼ ਮਾਮਲਾ ਦਰਜ, ਪੜ੍ਹੋ ਪੂਰਾ ਮਾਮਲਾ
ਪਟਨਾ ਦੇ ਸੀਨੀਅਰ ਪੁਲਿਸ ਕਪਤਾਨ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਈ ਗਾਇਕਾ ਨਾਲ ਤਿੰਨ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ। ਔਰਤ ਪਿਛਲੇ ਸਮੇਂ ਤੋਂ ਮੁਲਜ਼ਮਾਂ ਨਾਲ ਜਾਣੂ ਸੀ। ਤਿੰਨੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
-PTC News