ਫਤਿਹਗੜ੍ਹ ਸਾਹਿਬ : ਕਾਂਗਰਸ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ : ਬਿਕਰਮ ਮਜੀਠੀਆ
ਫਤਿਹਗੜ੍ਹ ਸਾਹਿਬ : ਕਾਂਗਰਸ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ : ਬਿਕਰਮ ਮਜੀਠੀਆ:ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ਼ ਬਿਕਰਮ ਸਿੰਘ ਮਜੀਠੀਆ ਨੇ ਅਮਲੋਹ ਤੇ ਫਤਿਹਗੜ੍ਹ ਸਾਹਿਬ ਵਿਖੇ ਦੋ ਵੱਡੀਆਂ ਰੈਲੀਆਂ ਕੀਤੀਆਂ ਹਨ। [caption id="attachment_280232" align="aligncenter" width="300"] ਫਤਿਹਗੜ੍ਹ ਸਾਹਿਬ : ਕਾਂਗਰਸ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ : ਬਿਕਰਮ ਮਜੀਠੀਆ[/caption] ਇਸ ਮੌਕੇ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।ਅਮਲੋਹ ਵਿਖੇ ਹਲਕਾ ਇੰਚਾਰਜ਼ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਫਤਿਹਗੜ੍ਹ ਸਾਹਿਬ ਵਿਖੇ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਹੋਈਆਂ ਰੈਲੀਆਂ ਵਿਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ। [caption id="attachment_280234" align="aligncenter" width="300"] ਫਤਿਹਗੜ੍ਹ ਸਾਹਿਬ : ਕਾਂਗਰਸ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ : ਬਿਕਰਮ ਮਜੀਠੀਆ[/caption] ਉਨ੍ਹਾਂ ਕਿਹਾ ਕਿ ਦਰਬਾਰਾ ਸਿੰਘ ਗੁਰੂ ਨੇ 45 ਸਾਲ ਵੱਖ -ਵੱਖ ਅਹੁਦਿਆਂ 'ਤੇ ਰਹਿੰਦਿਆਂ ਜਨਤਾ ਦੀ ਸੇਵਾ ਕੀਤੀ ਹੈ ਤੇ ਆਪਣੀ ਸਰਵਿਸ ਦੌਰਾਨ ਆਪਣੇ 'ਤੇ ਉਂਗਲ ਨਾ ਉੱਠਣ ਦਿੱਤੀ,ਜਿਸ ਕਾਰਨ ਅਜਿਹਾ ਵਿਅਕਤੀ ਹੀ ਜਨਤਾ ਦੀ ਆਵਾਜ ਲੋਕ ਸਭਾ ਵਿਚ ਬਾਖੂਬੀ ਉਠਾ ਸਕਦਾ ਹੈ।ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਦੀ ਹਾਜ਼ਰੀ ਵਿਚ ਗੈਂਗਸਟਰ ਨੂੰ ਪਾਰਟੀ ਵਿਚ ਸ਼ਾਮਲ ਕਰਾਉਣ 'ਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਇੰਚਾਰਜ਼ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ। [caption id="attachment_280238" align="aligncenter" width="300"] ਫਤਿਹਗੜ੍ਹ ਸਾਹਿਬ : ਕਾਂਗਰਸ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ : ਬਿਕਰਮ ਮਜੀਠੀਆ[/caption] ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾ ਨਾਲ ਹਮਲਾ ਕਰਵਾਉਣ ਵਾਲੀ ਇੰਦਰਾਂ ਗਾਂਧੀ ਦੇ ਕਾਂਗਰਸ ਪਾਰਟੀ ਪੋਸਟਰ ਲਗਵਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ,ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦੋ ਥਾਵਾਂ ਤੋਂ ਨਾਮਜ਼ਦਗੀ ਪੱਤਰ ਭਰ ਕੇ ਆਪਣੇ ਜੱਦੀ ਹਲਕੇ ਨੂੰ ਛੱਡ ਜਾਣਾ ਇਹ ਸਪਸ਼ਟ ਕਰਦਾ ਹੈ ਕਿ ਉਸ ਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਰਿਹਾ। [caption id="attachment_280236" align="aligncenter" width="300"] ਫਤਿਹਗੜ੍ਹ ਸਾਹਿਬ : ਕਾਂਗਰਸ ਗੈਂਗਸਟਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਚੋਣਾਂ ਵਿਚ ਗੁੰਡਾਗਰਦੀ ਕਰਵਾਉਣਾ ਚਾਹੁੰਦੀ ਹੈ : ਬਿਕਰਮ ਮਜੀਠੀਆ[/caption] ਨਵਜੋਤ ਸਿੱਧੂ ਵਲੋਂ ਚੋਣ ਕੰਪੈਨ ਕਰਨ ਦੇ ਮੁੱਦੇ 'ਤੇ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦਾ ਗੁਣਗਾਣ ਕਰਨ ਅਤੇ ਫ਼ੌਜ ਦਾ ਅਪਮਾਨ ਕਰਨ ਵਾਲੇ ਨੂੰ ਦੇਸ਼ ਦੀ ਜਨਤਾ ਮੂੰਹ ਨਹੀਂ ਲਗਾਏਗੀ। -PTCNews