Wed, Dec 24, 2025
Whatsapp

PM ਮੋਦੀ ਲਈ ਦੀਵਾਨਗੀ, 1200 ਕਿਲੋਮੀਟਰ ਸਾਈਕਲ ਚਲਾ ਮਿਲਣ ਪਹੁੰਚਿਆ ਇਹ ਵਿਅਕਤੀ

Reported by:  PTC News Desk  Edited by:  Jashan A -- July 03rd 2019 07:49 PM
PM ਮੋਦੀ ਲਈ ਦੀਵਾਨਗੀ, 1200 ਕਿਲੋਮੀਟਰ ਸਾਈਕਲ ਚਲਾ ਮਿਲਣ ਪਹੁੰਚਿਆ ਇਹ ਵਿਅਕਤੀ

PM ਮੋਦੀ ਲਈ ਦੀਵਾਨਗੀ, 1200 ਕਿਲੋਮੀਟਰ ਸਾਈਕਲ ਚਲਾ ਮਿਲਣ ਪਹੁੰਚਿਆ ਇਹ ਵਿਅਕਤੀ

PM ਮੋਦੀ ਲਈ ਦੀਵਾਨਗੀ, 1200 ਕਿਲੋਮੀਟਰ ਸਾਈਕਲ ਚਲਾ ਮਿਲਣ ਪਹੁੰਚਿਆ ਇਹ ਵਿਅਕਤੀ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਦੀ ਪ੍ਰਧਾਨ ਮੰਤਰੀ ਮੋਦੀ ਲਈ ਦੀਵਾਨਗੀ ਵਧਦੀ ਜਾ ਰਹੀ ਹੈ।ਜਿਸ ਦੌਰਾਨ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿਥੇ ਗੁਜਰਾਤ ਦੇ ਅਮਰੇਲੀ ਤੋਂ ਸਾਈਕਲ ਰਾਹੀਂ ਦਿੱਲੀ ਪਹੁੰਚਿਆਂ ਭਾਜਪਾ ਵਰਕਰ ਖੇਮਚੰਦ ਚੰਦਰਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਖੇਮਚੰਦ ਚੰਦਰਾਨੀ ਅਮਰੇਲੀ ਤੋਂ 1200 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਪਹੁੰਚਿਆ। ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ ਦੱਸ ਦੇਈਏ ਕਿ ਖੇਮਚੰਦ ਭਾਈ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ 2019 'ਚ ਜੇਕਰ ਭਾਜਪਾ 300 ਤੋਂ ਜ਼ਿਆਦਾ ਸੀਟਾਂ ਜਿੱਤਦੀ ਹੈ ਤਾਂ ਉਹ ਅਮਰੇਲੀ ਤੋਂ ਦਿੱਲੀ ਤੱਕ ਸਾਈਕਲ 'ਤੇ ਜਾਣਗੇ। ਉਹਨਾਂ ਕਿਹਾ ਕਿ ਦੂਰੀ ਤੈਅ ਕਰਨ 'ਚ ਮੈਨੂੰ 17 ਦਿਨ ਲੱਗੇ। ਮੈਂ ਪੀ ਐੱਮ ਮੋਦੀ ਨਾਲ ਗੱਲ ਕੀਤੀ, ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਡੇ 'ਚ ਬਹੁਤ ਸਾਹਸ ਹੈ। ਮੈਂ ਪਰਸੋਂ ਅਮਿਤ ਸ਼ਾਹ ਨੂੰ ਵੀ ਮਿਲਾਂਗਾ। -PTC News


Top News view more...

Latest News view more...

PTC NETWORK
PTC NETWORK