ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ
ਬਲੈਕ ਪੈਂਥਰ ਸਟਾਰ ਚੈਡਵਿਕਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ[/caption]
ਸੁਪਰਸਟਾਰ ਐਕਟਰ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿਚ ਲਿਖਿਆ ਗਿਆ , " ਇਕ ਸੱਚਾ ਯੋਧਾ ਚੈਡਵਿਕ ਨੇ ਆਪਣੇ ਸੰਘਰਸ਼ ਨਾਲ ਉਹ ਸਾਰੀਆਂ ਫਿਲਮਾਂ ਤੁਹਾਡੇ ਤਕ ਪਹੁੰਚਾਇਆਂ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕੀਤਾ।
[caption id="attachment_426932" align="aligncenter" width="300"]
ਬਲੈਕ ਪੈਂਥਰ ਸਟਾਰ ਚੈਡਵਿਕਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ[/caption]
ਪਰਿਵਾਰ ਨੇ ਕਿਹਾ ਕਿ ਚੈਡਵਿਕ ਨੇ ਪਿਛਲੇ 4 ਸਾਲਾਂ ਵਿੱਚ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਸੀ ਅਤੇ ਇਹ ਸਭ ਉਸਦੀਆਂ ਕਈ ਸਰਜਰੀਆਂ ਅਤੇ ਕੀਮੋਥੈਰੇਪੀ ਦੇ ਵਿਚਕਾਰ ਕੀਤਾ ਗਿਆ ਸੀ। ਪਰਿਵਾਰ ਨੇ ਇਹ ਵੀ ਕਿਹਾ ਕਿ ਫਿਲਮ ' ਬਲੈਕ ਪੈਂਥਰ ' ਵਿੱਚ ' ਕਿੰਗ ਟੀ - ਚੱਲਾ ' ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ।
ਦੱਸ ਦਈਏ ਕਿ ਚੈਡਵਿਕ ਨੇ '42' ਅਤੇ ' ਗੇਟ ਔਨ ਅਪ ' ਵਰਗੀਆਂ ਕਈ ਫਿਲਮਾਂ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ 2018 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਫਿਲਮ ' ਬਲੈਕ ਪੈਂਥਰ ' ਵਿਚ ਟੀ - ਚਾਲਾ / ਬਲੈਕ ਪੈਂਥਰ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਚੈਡਵਿਕ ਦੀ ਆਖਰੀ ਫਿਲਮ 'Da 5 Bloods' ਇਸੇ ਸਾਲ ਰਿਲੀਜ਼ ਹੋਈ ਸੀ।
-PTCNews