Mon, Apr 29, 2024
Whatsapp

ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲ ਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ

Written by  Shanker Badra -- October 25th 2020 01:23 PM
ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲ ਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ

ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲ ਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ

ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲ ਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ:ਲੁਧਿਆਣਾ : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਗੀਤਾ ਕਾਲੋਨੀ 'ਚ ਸਥਿਤ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫੱਟਣ ਕਾਰਨ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 4 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ ,ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਇਹ ਧਮਾਕਾ ਇਨ੍ਹਾਂ ਭਿਆਨਕ ਹੋਇਆ ਕਿ ਆਸਪਾਸ ਦੇ ਇਲਾਕੇ 'ਚ ਰਹਿਣ ਵਾਲੇ ਲੋਕ ਦਹਿਸ਼ਤ ਵਿਚ ਹਨ। [caption id="attachment_443226" align="aligncenter" width="700"]Boiler explodes at Ludhiana's Eddie Dyeing Factory, 4 seriously injured ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ[/caption] ਇਹ ਵੀ ਪੜ੍ਹੋ : ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ 'ਚ ਮੋਦੀ ਦੇ ਪੁਤਲੇ ਫੂਕ ਕੇ ਮਨਾਇਆ ਜਾ ਰਿਹੈ ਦੁਸਹਿਰਾ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਸਵੇਰੇ ਵਾਪਰਿਆ ਹੈ। ਏ.ਡੀ. ਡਾਇੰਗ 'ਚ ਅਚਾਨਕ ਬੁਆਇਲਰ ਫਟ ਗਿਆ, ਜਿਸ ਦੌਰਾਨ 4 ਵਿਅਕਤੀ ਜ਼ਖਮੀਂ ਹੋ ਗਏ ਹਨ। ਇਹ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਰੰਗਾਈ ਕਰਨ ਵਾਲੇ ਟੈਂਕ ਦੇ ਪਰਖੱਚੇ ਉੱਡ ਗਏ ਤੇ ਆਸਪਾਸ ਦੀਆਂ ਫੈਕਟਰੀਆਂ ਤੇ ਘਰਾਂ 'ਤੇ ਜਾ ਡਿੱਗਿਆ। [caption id="attachment_443224" align="aligncenter" width="700"]Boiler explodes at Ludhiana's Eddie Dyeing Factory, 4 seriously injured ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ[/caption] ਇਸ ਫੈਕਟਰੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਡਾਇੰਗ ਕੱਪੜਾ ਰੰਗਾਈ ਦਾ ਕੰਮ ਰਾਤ ਦਿਨ ਚੱਲ ਰਿਹਾ ਹੈ ਤੇ ਐਤਵਾਰ ਸਵੇਰੇ ਕਰੀਬ 4.45 ਵਜੇ ਰੰਗਾਈ ਕਰਨ ਵਾਲੀ ਟੈਂਕੀ ਬਲਾਸਟ ਹੋ ਜਾਣ ਕਾਰਨ ਉੱਥੇ ਕੰਮ ਕਰ ਰਹੇ 4 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। [caption id="attachment_443225" align="aligncenter" width="700"]Boiler explodes at Ludhiana's Eddie Dyeing Factory, 4 seriously injured ਲੁਧਿਆਣਾ ਦੀ ਏਡੀ ਡਾਇੰਗ ਫੈਕਟਰੀ 'ਚ ਬੁਆਇਲਰ ਫਟਣ ਨਾਲਵੱਡਾ ਧਮਾਕਾ, 4 ਲੋਕ ਗੰਭੀਰ ਜ਼ਖ਼ਮੀ[/caption] ਇਸ ਧਮਾਕੇ ਕਾਰਨ ਆਸ -ਪਾਸ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਹਿੱਲ ਗਈਆਂ, ਜਦੋਂ ਕਿ ਕਈ ਘਰਾਂ ਦੀਆਂ ਛੱਤਾਂ ਤੱਕ ਉੱਡ ਗਈਆਂ।ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਲਾਪਰਵਾਹੀ ਹੋਣ ਕਾਰਨ ਰੰਗਾਈ ਕਰਨ ਵਾਲੇ ਟੈਂਕ 'ਚ ਨਮੀ ਭਰ ਗਈ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਲਾਪਰਵਾਹੀ ਕਾਰਨ ਅਚਾਨਕ ਧਮਾਕਾ ਹੋ ਗਿਆ। ਫਿਲਹਾਲ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। -PTCNews educare


Top News view more...

Latest News view more...