ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਹੱਥਾਂ 'ਚ ਹੱਥ ਪਾ ਕੇ ਕੀਤਾ ਰੈਂਪ ਵਾਕ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਹੱਥਾਂ 'ਚ ਹੱਥ ਪਾ ਕੇ ਕੀਤਾ ਰੈਂਪ ਵਾਕ:ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨੇ ਬੀਤੀ ਰਾਤ ਮਿਜਵਾਨ ਫੈਸ਼ਨ ਇਵੈਂਟ 'ਤੇ ਮਨੀਸ਼ ਮਲਹੋਤਰਾ ਲਈ ਸ਼ੋਅ ਸਟਾਪਰ ਦੇ ਰੂਪ 'ਚ ਰੈਂਪ ਵਾਕ ਕੀਤਾ।ਰਣਬੀਰ ਅਤੇ ਦੀਪਿਕਾ ਇੱਥੇ ਇੰਡੋ-ਵੈਸਟਰਨ ਡਰੈਸਿੰਗ ਸਟਾਈਲ 'ਚ ਨਜ਼ਰ ਆਏ ਸਨ।ਸ਼ਬਾਨਾ ਆਜ਼ਮੀ ਵਲੋਂ ਆਯੋਜਿਤ ਇਸ ਇਵੈਂਟ ਦੇ ਰੈਂਪ 'ਤੇ ਰਣਬੀਰ ਅਤੇ ਦੀਪਿਕਾ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ।ਭਾਵੇਂ ਹੀ ਰਣਬੀਰ ਅਤੇ ਦੀਪਿਕਾ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਅੱਜ ਵੀ ਇਨ੍ਹਾਂ ਵਿਚਕਾਰ ਕਾਫੀ ਚੰਗਾ ਤਾਲਮੇਲ ਹੈ ਅਤੇ ਇਹੀ ਤਾਲਮੇਲ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ।ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਦੀਪਿਕਾ 9 ਅਪ੍ਰੈਲ ਨੂੰ ਹੀ ਰੈਂਪ 'ਤੇ ਨਜ਼ਰ ਆਉਣ ਵਾਲੇ ਸਨ ਪਰ ਮੌਕੇ 'ਤੇ ਇਹ ਦੋਵੇਂ ਬੀਮਾਰ ਪੈ ਗਏ, ਜਿਸ ਤੋਂ ਬਾਅਦ ਇਸ ਇਵੈਂਟ ਨੂੰ ਅੱਜ ਆਯੋਜਿਤ ਕੀਤਾ ਗਿਆ ਹੈ।
-PTCNews