Tue, May 14, 2024
Whatsapp

ਯੂਪੀ : ਸ਼ਾਹਜਹਾਂਪੁਰ 'ਚ ਡਿੱਗਿਆ 2 ਕਿਲੋਮੀਟਰ ਲੰਬਾ ਓਵਰਬ੍ਰਿਜ , ਕੋਈ ਜਾਨੀ ਨੁਕਸਾਨ ਨਹੀਂ ਹੋਇਆ

Written by  Shanker Badra -- November 29th 2021 04:22 PM
ਯੂਪੀ : ਸ਼ਾਹਜਹਾਂਪੁਰ 'ਚ ਡਿੱਗਿਆ 2 ਕਿਲੋਮੀਟਰ ਲੰਬਾ ਓਵਰਬ੍ਰਿਜ , ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਯੂਪੀ : ਸ਼ਾਹਜਹਾਂਪੁਰ 'ਚ ਡਿੱਗਿਆ 2 ਕਿਲੋਮੀਟਰ ਲੰਬਾ ਓਵਰਬ੍ਰਿਜ , ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਸ਼ਾਹਜਹਾਂਪੁਰ : ਯੂਪੀ ਦੇ ਸ਼ਾਹਜਹਾਂਪੁਰ ਦਾ ਸਭ ਤੋਂ ਲੰਬਾ 2 ਕਿਲੋਮੀਟਰ ਲੰਬਾ ਓਵਰਬ੍ਰਿਜ ਅਚਾਨਕ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਪੁਲ ਕਰੀਬ 11 ਸਾਲ ਪਹਿਲਾਂ ਬਣ ਕੇ ਮੁਕੰਮਲ ਹੋਇਆ ਸੀ। ਪੁੱਲ ਦੇ ਡਿੱਗਣ ਕਾਰਨ ਸ਼ਾਹਜਹਾਨਪੁਰ ਤੋਂ ਕਲਾਂ ਤਹਿਸੀਲ ਦਾ ਮੁੱਖ ਦਫਤਰ ਦਾ ਸਿੱਧਾ ਸੰਪਰਕ ਟੁੱਟ ਗਿਆ ਹੈ। ਇਹ ਦੋ ਕਿਲੋਮੀਟਰ ਲੰਬਾ ਪੁਲ ਸ਼ਾਹਜਹਾਂਪੁਰ-ਬਦਾਯੂੰ ਸੜਕ 'ਤੇ ਬਣਾਇਆ ਗਿਆ ਸੀ। ਇਸ ਹਾਦਸੇ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। [caption id="attachment_553551" align="aligncenter" width="300"] ਯੂਪੀ : ਸ਼ਾਹਜਹਾਂਪੁਰ 'ਚ ਡਿੱਗਿਆ 2 ਕਿਲੋਮੀਟਰ ਲੰਬਾ ਓਵਰਬ੍ਰਿਜ , ਕੋਈ ਜਾਨੀ ਨੁਕਸਾਨ ਨਹੀਂ ਹੋਇਆ[/caption] ਇਹ ਪੁੱਲ ਰਾਮਗੰਗਾ ਅਤੇ ਬਹਿਗੁਲ ਨਦੀ 'ਤੇ ਬਣਿਆ ਹੈ। ਪੁੱਲ ਦਾ ਵੱਡਾ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। ਇਥੇ ਦੋ ਦਿਨ ਪਹਿਲਾਂ ਇੱਕ ਟਰੱਕ ਰੇਲਿੰਗ ਤੋੜ ਕੇ ਦਰਿਆ ’ਤੇ ਬਣੇ ਇਸੇ ਪੁੱਲ ’ਤੇ ਲਟਕ ਗਿਆ ਸੀ। ਫਿਲਹਾਲ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਸ ਹਾਦਸੇ ਦੇ ਸਮੇਂ ਇੱਕ ਕਾਰ ਪੁਲ 'ਤੇ ਸੀ, ਹਾਲਾਂਕਿ ਕਾਰ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਪੁਲ ਦਾ ਇਹੀ ਵੱਡਾ ਹਿੱਸਾ ਢਹਿ ਗਿਆ। [caption id="attachment_553549" align="aligncenter" width="300"] ਯੂਪੀ : ਸ਼ਾਹਜਹਾਂਪੁਰ 'ਚ ਡਿੱਗਿਆ 2 ਕਿਲੋਮੀਟਰ ਲੰਬਾ ਓਵਰਬ੍ਰਿਜ , ਕੋਈ ਜਾਨੀ ਨੁਕਸਾਨ ਨਹੀਂ ਹੋਇਆ[/caption] ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਨਾਗਪੁਰ ਦੇ ਕਲਮਾਨਾ ਵਿੱਚ ਭਾਰਤ ਚੌਕ ਨੇੜੇ ਇੱਕ ਨਿਰਮਾਣ ਅਧੀਨ ਪੁਲ ਡਿੱਗ ਗਿਆ ਸੀ। ਇਹ ਪੁੱਲ ਐਚਬੀ ਟਾਊਨ ਵਿੱਚ ਕਲਮਾਣਾ ਤੱਕ ਬਣ ਰਿਹਾ ਸੀ ਅਤੇ ਨੈਸ਼ਨਲ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਇਆ ਜਾ ਰਿਹਾ ਸੀ। ਪੁੱਲ ਦਾ ਕੰਮ ਦੋ ਕੰਪਨੀਆਂ ਨੂੰ ਦਿੱਤਾ ਗਿਆ ਸੀ, ਜੋ ਮਿਲ ਕੇ ਇਸ ਦਾ ਨਿਰਮਾਣ ਕਰ ਰਹੀਆਂ ਸਨ। -PTCNews


Top News view more...

Latest News view more...