Tue, May 26, 2026
Whatsapp

ਬੀ.ਐੱਸ.ਐਫ. ਵੱਲੋਂ ਮੈਰਾਥਨ 2022 ਦਾ ਕੀਤਾ ਗਿਆ ਆਗਾਜ਼, ਨਾਨਾ ਪਾਟੇਕਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Reported by:  PTC News Desk  Edited by:  Riya Bawa -- March 27th 2022 11:08 AM -- Updated: March 27th 2022 11:11 AM
ਬੀ.ਐੱਸ.ਐਫ. ਵੱਲੋਂ ਮੈਰਾਥਨ 2022 ਦਾ ਕੀਤਾ ਗਿਆ ਆਗਾਜ਼, ਨਾਨਾ ਪਾਟੇਕਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬੀ.ਐੱਸ.ਐਫ. ਵੱਲੋਂ ਮੈਰਾਥਨ 2022 ਦਾ ਕੀਤਾ ਗਿਆ ਆਗਾਜ਼, ਨਾਨਾ ਪਾਟੇਕਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ: ਦੇਸ਼ ਦੇ 75ਵੇਂ ਅਜ਼ਾਦੀ ਮਹਾਉਤਸਵ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਬੀ ਐਸ ਐਫ ਵੱਲੋਂ ਸੀਮਾ ਪਰੇਹਰੀ ਮੈਰਾਥਨ 2022 ਦਾ ਅਗਾਜ਼ ਕੀਤਾ ਗਿਆ। ਇਸ ਵਿਚ ਤਿੰਨ ਪੜਾਵ 42 ਕਿੱਲੋ ਮੀਟਰ 21 ਕਿਲੋ ਮੀਟਰ ਅਤੇ 5 ਕਿਲੋ ਮੀਟਰ ਦੀ ਮੈਰਾਥਨ ਦੌੜ ਵਿੱਚ ਹਿਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਪਹੁੰਚੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਹਿੱਸਾ ਲਿਆ। ਬੀ.ਐੱਸ.ਐਫ. ਵੱਲੋਂ ਮੈਰਾਥਨ 2022 ਦਾ ਕੀਤਾ ਗਿਆ ਅਗਾਜ਼, ਨਾਨਾ ਪਾਟੇਕਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਬੀ.ਐੱਸ.ਐਫ. ਵਲੋਂ ਕਰਵਾਈ ਗਈ ਮੈਰਾਥਨ ਨੂੰ ਫ਼ਿਲਮੀ ਅਦਾਕਾਰ ਨਾਨਾ ਪਾਟੇਕਰ ਅਤੇ ਡੀ.ਜੀ. ਬੀ.ਐੱਸ.ਐਫ. ਪੰਕਜ ਕੁਮਾਰ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੈਰਾਥਨ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਫਿਲਮੀ ਅਦਾਕਾਰ ਨਾਨਾ ਪਾਟੇਕਰ ਨੇ ਦੱਸਿਆ ਕਿ ਇਹ ਬੀ ਐਸ ਐਫ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਦੇਸ਼ ਦਾ ਯੂਵਾ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੇਗਾ ਅਤੇ ਜੇਕਰ ਮੈਨੂੰ ਇਸ ਚੰਗੇ ਕੰਮ ਲਈ ਬੁਲਾਇਆ ਹੈ ਤਾਂ ਮੈ ਪਹੁੰਚਿਆ ਹਾਂ ਪਰ ਕਿਸੀ ਵੀ ਸਿਆਸੀ ਸਵਾਲ ਦਾ ਜਵਾਬ ਦੇਣਾ ਮੈਂ ਮੁਨਾਸਿਬ ਨਹੀਂ ਸਮਝਦਾ ਕਿਉਂਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਮਾਇਨੇ ਹੋਰ ਹੋ ਜਾਂਦੇ ਹਨ। ਬੀ.ਐੱਸ.ਐਫ. ਵੱਲੋਂ ਮੈਰਾਥਨ 2022 ਦਾ ਕੀਤਾ ਗਿਆ ਅਗਾਜ਼, ਨਾਨਾ ਪਾਟੇਕਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਇਹ ਵੀ ਪੜ੍ਹੋ: Petrol-Diesel Price: ਅੱਜ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ Rate ਇਸ ਸੰਬਧੀ ਗੱਲਬਾਤ ਕਰਦਿਆਂ ਮੈਰਾਥਨ ਵਿਚ ਹਿਸਾ ਲੈਣ ਪਹੁੰਚੇ ਦੇਹਰਾਦੂਨ ਤੋਂ ਆਏ ਪ੍ਰਿਤਪਾਲ ਸਿੰਘ ਅਤੇ ਅੰਮ੍ਰਿਤਸਰ ਦੇ ਬਲਵੰਤ ਸਿੰਘ ਘੋੜਾ ਨੇ ਦਸਿਆ ਕਿ ਇਹ ਬੀ ਐਸ ਵਲੌ ਕਰਵਾਈ ਜਾ ਰਹੀ ਸੀਮਾ ਪਰੇਹਰੀ ਮੈਰਾਥਨ ਦੌੜ 2022 ਬੀ ਐਸ ਐਫ ਦਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਦੇਸ਼ ਦੀ ਯੂਵਾ ਪੀੜੀ ਨੂੰ ਇਕ ਚੰਗਾ ਸੰਦੇਸ਼ ਜਾਂਦਾ ਹੈ ਕਿ ਅਸੀਂ 60 ਤੋਂ 70 ਸਾਲ ਦੇ ਹੋ ਕੇ ਮੈਰਾਥਨ ਵਿਚ ਦੋੜ ਸਕਦੇ ਹਾਂ, ਉਹ ਕਿਉਂ ਨਹੀਂ ਸਗੋਂ ਬੀ ਐਸ ਐਫ ਨੂੰ 60 ਤੋਂ 70 ਸਾਲ ਦੇ ਵਰਗ ਦੇ ਲੋਕਾਂ ਲਈ ਵਖਰੀ ਮੈਰਾਥਨ ਰੱਖਣੀ ਚਾਹੀਦੀ ਹੈ ਅਤੇ ਦੌੜਣਾ ਸਾਡਾ ਪੈਸ਼ਨ ਹੈ ਸਾਨੂੰ ਜਿਥੋਂ ਤੱਕ ਮਰਜੀ ਦੌੜਾ ਲਵੋ। ਬੀ.ਐੱਸ.ਐਫ. ਵੱਲੋਂ ਮੈਰਾਥਨ 2022 ਦਾ ਕੀਤਾ ਗਿਆ ਅਗਾਜ਼, ਨਾਨਾ ਪਾਟੇਕਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਦੌੜਾਕਾਂ ਦੀ ਸਹੂਲਤ ਲਈ ਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਐਂਬੂਲੈਂਸ ਗੱਡੀਆਂ ਵੱਡੀ ਗਿਣਤੀ ਵਿਚ ਮੌਜੂਦ ਸਨ। (ਮਨਿੰਦਰ ਮੋਗਾ ਦੀ ਰਿਪੋਰਟ) -PTC News


Electrical Saftey authority

Top News view more...

Latest News view more...

PTC NETWORK
PTC NETWORK