ਮਾਲਟਨ ਵਿਚ ਸਥਿਤ ਗੁਰੂਘਰ ਤੋਂ ਰੈਕਸਡੇਲ ਗੁਰੂਘਰ ਤੱਕ ਆਯੋਜਿਤ ਨਗਰ ਕੀਰਤਨ ਦੀਆਂ ਝਲਕੀਆਂ
ਕੈਨੇਡਾ: ਮਾਲਟਨ ਵਿਚ ਸਥਿਤ ਗੁਰੂਘਰ ਤੋਂ ਰੈਕਸਡੇਲ ਗੁਰੂਘਰ ਤੱਕ ਆਯੋਜਿਤ ਨਗਰ ਕੀਰਤਨ ਦੀਆਂ ਝਲਕੀਆਂ ਕੈਨੇਡਾ: ਮਾਲਟਨ ਵਿਚ ਸਥਿਤ ਗੁਰੂਘਰ ਤੋਂ ਰੈਕਸਡੇਲ ਗੁਰੂਘਰ ਤੱਕ ਨਗਰ ਕੀਰਤਨ ਕੱਢਿਆ ਗਿਆ। ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਸ ਨਗਰ ਕੀਰਤਨ ਦੌਰਾਨ ਲੋਕਾਂ ਲਈ ਲੰਗਰ ਸੇਵਾ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ 'ਚ ਸ਼ਮੂਲੀਅਤ ਕਰ ਕੇ ਹਾਜ਼ਰੀ ਲਗਵਾਈ। ਜ਼ਿਕਰਯੋਗ ਹੈ ਕਿ ਇਹ ਨਗਰ ਕੀਰਤਨ ਹਰ ਸਾਲ ਖਾਲਸਾ ਡੇਅ ਪਰੇਡ ਤੋ ਇੱਕ ਹਫਤੇ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਵਿਸਾਖੀ ਦੇ ਇਸ ਨਗਰ ਕੀਰਤਨ 'ਤੇ ਸੰਗਤਾਂ ਨਾ ਸਿਰਫ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਇਕੱਠੀਆਂ ਹੁੰਦੀਆਂ ਹਨ ਬਲਕਿ ਸਿੱਖ ਧਰਮ ਦੇ ਏਕੇ ਨੂੰ ਵੀ ਬਾਖੂਬੀ ਦਰਸਾਇਆ ਜਾਂਦਾ ਹੈ। ਵੀਡੀਓ —PTC News