Mon, Apr 29, 2024
Whatsapp

ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

Written by  Jashan A -- July 15th 2019 01:29 PM
ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਜਾਣੋ, ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ,ਚੰਡੀਗੜ੍ਹ: ਨਵਜੋਤ ਸਿੱਧੂ ਵਲੋਂ ਪੰਜਾਬ ਵਜ਼ਾਰਤ 'ਚੋਂ ਦਿੱਤੇ ਗਏ ਅਸਤੀਫੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਸਿੱਧੂ ਦਾ ਅਸਤੀਫਾ ਮਿਲ ਚੁੱਕਾ ਹੈ ਅਤੇ ਉਹ ਅਸਤੀਫਾ ਪੜ੍ਹ ਕੇ ਕਿ ਇਸ 'ਤੇ ਵਿਚਾਰ ਵਟਾਂਦਰਾ ਕਰਨਗੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਸਿੱਧੂ ਨਾਲ ਕਿਸੇ ਤਰ੍ਹਾਂ ਦੀ ਨਰਾਜ਼ਗੀ ਨਹੀਂ ਹੈ ਤੇ ਇਸ ਬਾਰੇ ਸਿੱਧੂ ਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਕਿਉਂ ਦਿੱਤਾ। ਹੋਰ ਪੜ੍ਹੋ:ਸਿੱਧੂ ਦੇ ਬਿਆਨ ‘ਤੇ ਭਖਿਆ ਵਿਰੋਧ, ਲੁਧਿਆਣਾ ਅਤੇ ਪਠਾਨਕੋਟ ਚ ਸਿੱਧੂ ਦੇ ਪੋਸਟਰਾਂ ਤੇ ਮਲੀ ਗਈ ਕਾਲਖ ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਦਿੱਤੇ ਜੂਨ ਮਹੀਨੇ ‘ਚ ਆਪਣੇ ਅਸਤੀਫੇ ਦੀ ਕਾਪੀ ਨੂੰ ਜਨਤਕ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਟਵੀਟ ਕਰ ਕਿਹਾ ਕਿ ਸੀ ਮੈਂ ਜਲਦੀ ਆਪਣਾ ਅਸਤੀਫਾ ਮੁਖ ਮੰਤਰੀ ਪੰਜਾਬ ਨੂੰ ਭੇਜਾਂਗਾ। ਜਿਸ ਦੌਰਾਨ ਉਹਨਾਂ ਨੇ ਅੱਜ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਹੈ। -PTC News


Top News view more...

Latest News view more...