ਕੈਪਟਨ ਵਾਲੇ ਸਮਾਰਟ ਫੋਨਾਂ ਨੇ ਚੱਕਰਾਂ ‘ਚ ਪਾਏ ਵਿਦਿਆਰਥੀਆਂ ,ਜਾਣੋਂ ਕਿਸਨੂੰ ਮਿਲੇਗਾ ਸਮਾਰਟ ਫੋਨ

ਕੈਪਟਨ ਵਾਲੇ ਸਮਾਰਟ ਫੋਨਾਂ ਨੇ ਚੱਕਰਾਂ 'ਚ ਪਾਏ ਵਿਦਿਆਰਥੀਆਂ ,ਜਾਣੋਂ ਕਿਸਨੂੰ ਮਿਲੇਗਾ ਸਮਾਰਟ ਫੋਨ     

ਕੈਪਟਨ ਵਾਲੇ ਸਮਾਰਟ ਫੋਨਾਂ ਨੇ ਚੱਕਰਾਂ ‘ਚ ਪਾਏ ਵਿਦਿਆਰਥੀਆਂ ,ਜਾਣੋਂ ਕਿਸਨੂੰ ਮਿਲੇਗਾ ਸਮਾਰਟ ਫੋਨ:ਚੰਡੀਗੜ੍ਹ : ਕੈਪਟਨ ਦੇ ਸਮਾਰਟ ਫੋਨਾਂ ਨੂੰ ਲੰਮੇ ਸਮੇਂ ਤੋਂ ਉਡੀਕ ਰਹੇ ਵਿਦਿਆਰਥੀਆਂ ਦੀ ਇਹ ਉਡੀਕ ਭਲਕੇ ਖ਼ਤਮ ਹੋਣ ਵਾਲੀ ਸੀ ਪਰ ਇੱਕ ਪਹਿਲਾਂ ਹੀ ਕੈਪਟਨ ਵਾਲੇ ਸਮਾਰਟ ਫੋਨ ਵੰਡੇ ਜਾਣ ਨੂੰ ਲੈ ਕੇ ਵੱਡਾ ਖ਼ੁਲਾਸਾ ਹੋ ਗਿਆ ਹੈ।

ਕੈਪਟਨ ਵਾਲੇ ਸਮਾਰਟ ਫੋਨਾਂ ਨੇ ਚੱਕਰਾਂ ‘ਚ ਪਾਏ ਵਿਦਿਆਰਥੀਆਂ ,ਜਾਣੋਂ ਕਿਸਨੂੰ ਮਿਲੇਗਾ ਸਮਾਰਟ ਫੋਨ

ਮਿਲੀ ਜਾਣਕਾਰੀ ਅਨੁਸਾਰ ਇਹ ਸਮਾਰਟ ਫੋਨ ਸਿਰਫ 12ਵੀਂ ਕਲਾਸ ਦੀਆਂ SC ਭਾਈਚਾਰੇ ਨਾਲ ਸਬੰਧ ਰੱਖਦੀਆਂ ਵਿਦਿਆਰਥਣਾਂ ਨੂੰ ਹੀ ਮਿਲਣਗੇ। ਡਿਪਟੀ ਕਮਿਸ਼ਨਰ ਸਕੂਲ ਮੁਖੀਆਂ ਦੇ ਜਰੀਏ 12ਵੀਂ ‘ਚ ਪੜ੍ਹਦੀਆਂ ਵਿਦਿਆਰਥਣਾਂ ਤੱਕ ਸਮਾਰਟ ਫ਼ੋਨ ਪਹੁੰਚਾਉਣਗੇ।

ਸਮਾਰਟ ਫੋਨਾਂ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੌਜਵਾਨਾਂ ਨੂੰ ਹਾਲੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਸਮਾਰਟ ਫੋਨਾਂ ਦੇ ਵਾਅਦੇ ਨੂੰ ਪੂਰਾ ਕਰਨ ‘ਚ ਕੈਪਟਨ ਸਰਕਾਰ ਨੂੰ ਹਾਲੇ ਹੋਰ ਸਮਾਂ ਲੱਗੇਗਾ। ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਹਾਲੇ ਹੋਰ ਉਡੀਕ ਕਰਨੀ ਪਵੇਗੀ।

ਕੈਪਟਨ ਵਾਲੇ ਸਮਾਰਟ ਫੋਨਾਂ ਨੇ ਚੱਕਰਾਂ ‘ਚ ਪਾਏ ਵਿਦਿਆਰਥੀਆਂ ,ਜਾਣੋਂ ਕਿਸਨੂੰ ਮਿਲੇਗਾ ਸਮਾਰਟ ਫੋਨ

ਦੱਸ ਦੇਈਏ ਕਿ ਹੁਣ 12 ਅਗਸਤ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਸੂਬਾ ਸਰਕਾਰ ਸਿੱਖਿਆ ਵਿਭਾਗ ਰਾਹੀਂ ਫੋਨ ਵੰਡਣ ਦਾ ਕੰਮ ਸ਼ੁਰੂ ਕਰੇਗੀ। ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸਾਦੇ ਪ੍ਰੋਗਰਾਮਾਂ ‘ਚ 12 ਅਗਸਤ ਤੋਂ ਜ਼ਿਲ੍ਹਾ ਵਾਰ ਫੋਨ ਵੰਡਣ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਹੈ।
-PTCNews