ਮੁੱਖ ਖਬਰਾਂ

ਸੋਨੀਪਤ ਕੋਲ ਕਾਰ ਨੂੰ ਲੱਗੀ ਅੱਗ, ਐਮਬੀਬੀਐਸ ਦੇ ਤਿੰਨ ਵਿਦਿਆਰਥੀ ਜਿਉਂਦਾ ਸੜੇ

By Ravinder Singh -- June 23, 2022 2:06 pm -- Updated:June 23, 2022 2:09 pm

ਚੰਡੀਗੜ੍ਹ : ਸੋਨੀਪਤ ਤੋਂ ਲੰਘਦੇ ਮੇਰਠ ਝੱਜਰ ਰਾਸ਼ਟਰੀ ਰਾਜਮਾਰਗ 'ਤੇ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਪੱਥਰਾਂ ਦੇ ਬੈਰੀਕੇਡਾਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਆਈ-20 ਕਾਰ 'ਚ ਭਿਆਨਕ ਅੱਗ ਲੱਗ ਗਈ। ਕਾਰ ਵਿੱਚ ਸਵਾਰ 3 ਨੌਜਵਾਨਾਂ ਝੁਲਸਣ ਕਾਰਨ ਮੌਤ ਹੋ ਗਈ ਤੇ 3 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਜਾਣਕਾਰੀ ਮੁਤਾਬਕ ਕਾਰ ਸਵਾਰ ਸਾਰੇ ਨੌਜਵਾਨ ਰੋਹਤਕ ਤੋਂ ਹਰਿਦੁਆਰ ਲਈ ਨਿਕਲੇ ਸਨ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪਤ ਭੇਜ ਦਿੱਤਾ ਹੈ। ਜ਼ਖਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਸੋਨੀਪਤ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਕਾਰ ਨੂੰ ਲੱਗੀ ਅੱਗ, ਐਮਬੀਬੀਐਸ ਦੇ ਤਿੰਨ ਵਿਦਿਆਰਥੀ ਜਿਉਂਦਾ ਸੜੇਜਾਣਕਾਰੀ ਅਨੁਸਾਰ ਸੋਨੀਪਤ ਵਿੱਚ ਤੇਜ਼ ਰਫ਼ਤਾਰ ਕਾਰ ਪਹਿਲਾਂ ਪੱਥਰਾਂ ਨਾਲ ਬਣੇ ਬੈਰੀਕੇਡ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਰੋਹਤਕ 'ਚ ਰਹਿਣ ਵਾਲੇ ਤਿੰਨ ਡਾਕਟਰ ਜ਼ਿੰਦਾ ਸੜ ਗਏ, ਜਦਕਿ ਤਿੰਨ ਡਾਕਟਰਾਂ ਨੂੰ ਗੰਭੀਰ ਹਾਲਤ 'ਚ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਵਿਦਿਆਰਥੀ ਕਾਰ ਰਾਹੀਂ ਰੋਹਤਕ ਤੋਂ ਹਰਿਦੁਆਰ (ਉਤਰਾਖੰਡ) ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪੁਲਕਿਤ ਨਾਰਨੌਲ, ਸੰਦੇਸ਼ ਰੇਵਾੜੀ ਤੇ ਰੋਹਿਤ ਸੈਕਟਰ 57 ਗੁਰੂਗ੍ਰਾਮ ਵਜੋਂ ਹੋਈ ਹੈ। ਸਾਰੇ ਪੀਜੀਆਈ ਰੋਹਤਕ ਦੇ ਐਮਬੀਬੀਐਸ ਵਿਦਿਆਰਥੀ ਦੱਸੇ ਗਏ ਹਨ। ਰਾਤ ਨੂੰ ਸਾਰੇ ਛੇ ਸਾਥੀ ਰੋਹਤਕ ਤੋਂ ਹਰਿਦੁਆਰ ਜਾਣ ਲਈ ਰਵਾਨਾ ਹੋਏ ਸਨ।

ਕਾਰ ਨੂੰ ਲੱਗੀ ਅੱਗ, ਐਮਬੀਬੀਐਸ ਦੇ ਤਿੰਨ ਵਿਦਿਆਰਥੀ ਜਿਉਂਦਾ ਸੜੇਰੋਹਤਕ ਦੇ ਤਿੰਨ ਐਮਬੀਬੀਐਸ ਵਿਦਿਆਰਥੀ ਆਈ-10 ਕਾਰ ਰਾਹੀਂ ਹਰਿਦੁਆਰ ਲਈ ਰਵਾਨਾ ਹੋਏ ਸਨ। ਬੁੱਧਵਾਰ ਦੇਰ ਰਾਤ ਸੋਨੀਪਤ ਤੋਂ ਲੰਘਦੇ ਮੇਰਠ-ਝੱਜਰ ਰਾਸ਼ਟਰੀ ਰਾਜਮਾਰਗ 'ਤੇ ਇਕ ਤੇਜ਼ ਰਫਤਾਰ ਕਾਰ ਪੱਥਰਾਂ ਦੇ ਬੈਰੀਕੇਡ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਤਿੰਨ ਨੌਜਵਾਨ ਝੁਲਸ ਗਏ, ਜਦਕਿ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਕਾਰ ਨੂੰ ਲੱਗੀ ਅੱਗ, ਐਮਬੀਬੀਐਸ ਦੇ ਤਿੰਨ ਵਿਦਿਆਰਥੀ ਜਿਉਂਦਾ ਸੜੇਪਤਾ ਲੱਗਾ ਹੈ ਕਿ ਭਿਆਨਕ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨੋਂ ਐਮਬੀਬੀਐਸ ਵਿਦਿਆਰਥੀ ਰੋਹਤਕ ਪੀਜੀਆਈ ਨਾਲ ਸਬੰਧਤ ਸਨ, ਪਰ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪਤ ਭੇਜ ਦਿੱਤਾ ਹੈ। ਸੂਚਨਾ ਮਿਲਦੇ ਹੀ ਸੋਨੀਪਤ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ 170 ਸਿੱਖ ਪਰਿਵਾਰਾਂ ਨੂੰ ਮਿਲਣ ਲਈ ਜਾਵੇਗਾ ਜੱਥਾ

  • Share