ਹੋਰ ਖਬਰਾਂ

ਕਾਰਗਿਲ ਵਿਜੇ ਦਿਵਸ 'ਤੇ ਮੁੜ ਰਿਲੀਜ਼ ਹੋਈ ਫ਼ਿਲਮ ‘ਉਰੀ’ , ਇਥੇ ਮਿਲਦੀਆਂ ਨੇ ਨੌਜਵਾਨਾਂ ਲਈ ਟਿਕਟਾਂ ਮੁਫ਼ਤ

By Shanker Badra -- July 26, 2019 3:07 pm -- Updated:Feb 15, 2021

ਕਾਰਗਿਲ ਵਿਜੇ ਦਿਵਸ 'ਤੇ ਮੁੜ ਰਿਲੀਜ਼ ਹੋਈ ਫ਼ਿਲਮ ‘ਉਰੀ’ , ਇਥੇ ਮਿਲਦੀਆਂ ਨੇ ਨੌਜਵਾਨਾਂ ਲਈ ਟਿਕਟਾਂ ਮੁਫ਼ਤ:ਮੁੰਬਈ : ਕਾਰਗਿਲ ਵਿਜੇ ਦਿਵਸ ਮੌਕੇ ਅੱਜ ਸਰਜੀਕਲ ਸਟ੍ਰਾਇਕ ‘ਤੇ ਬਣੀ ਫ਼ਿਲਮ ਉਰੀ’ ਨੂੰ ਮਹਾਰਾਸ਼ਟਰ ‘ਚ ਮੁੜ ਤੋਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਨੌਜਵਾਨਾਂ 'ਚ ਹਥਿਆਰਬੰਦ ਫੌਜਾਂ ਪ੍ਰਤੀ ਲਗਾਅ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਭਰਨ ਦੇ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ।

Cargill Vijay Day Again Released Film Uri: The Surgical Strike , Maharashtra free screenings orders ਕਾਰਗਿਲ ਵਿਜੇ ਦਿਵਸ 'ਤੇ ਮੁੜ ਰਿਲੀਜ਼ ਹੋਈ ਫ਼ਿਲਮ ‘ਉਰੀ’ , ਇਥੇ ਮਿਲਦੀਆਂ ਨੇ ਨੌਜਵਾਨਾਂ ਲਈ ਟਿਕਟਾਂ ਮੁਫ਼ਤ

ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 25 ਸਾਲ ਦੇ ਨੌਜਵਾਨਾਂ ਨੂੰ ਸੂਬੇ ਦੇ 500 ਸਿਨੇਮਾਘਰਾਂ 'ਚ ਫਿਲਮ ਦਾ ਸ਼ੋਅ ਮੁਫਤ ਦੇਖਣ ਨੂੰ ਮਿਲੇਗਾ। ਇਸ ਫਿਲਮ ਦੇ ਡਾਇਰੈਕਟਰ ਆਦਿਤਿਆਧਰ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਕਾਫੀ ਵਧੀਆ ਕੋਸ਼ਿਸ਼ ਹੈ। ਕਾਰਗਿਲ ਦਿਵਸ ਦੇ ਖਾਸ ਦਿਨ 'ਤੇ ਫਿਲਮ ਦੇ ਦੋਬਾਰਾ ਰਿਲੀਜ਼ ਹੋਣ ਨਾਲ ਵਿੱਕੀ ਕੌਸ਼ਲ ਕਾਫੀ ਖੁਸ਼ ਹੈ। ਉਨ੍ਹਾਂ ਨੇ ਇਹ ਖੁਸ਼ੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਕੇ ਜ਼ਾਹਿਰ ਕੀਤੀ ਹੈ।

Cargill Vijay Day Again Released Film Uri: The Surgical Strike , Maharashtra free screenings orders ਕਾਰਗਿਲ ਵਿਜੇ ਦਿਵਸ 'ਤੇ ਮੁੜ ਰਿਲੀਜ਼ ਹੋਈ ਫ਼ਿਲਮ ‘ਉਰੀ’ , ਇਥੇ ਮਿਲਦੀਆਂ ਨੇ ਨੌਜਵਾਨਾਂ ਲਈ ਟਿਕਟਾਂ ਮੁਫ਼ਤ

ਦੱਸ ਦਈਏ ਕਿ ਇਹ ਫ਼ਿਲਮ 11 ਜਨਵਰੀ 2019 ਨੂੰ ਰਿਲੀਜ਼ ਹੋਈ ਸੀ ,ਇਸ ਫਿਲਮ 'ਚ ਵਿੱਕੀ ਕੌਸ਼ਲ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ ਅਤੇ ਫਿਲਮ ਨੂੰ ਆਦਿੱਤਿਆਧਰ ਨੇ ਡਾਈਰੈਕਟ ਕੀਤਾ ਸੀ। 'ਉੜੀ' 'ਚ ਦਹਿਸ਼ਤਗਰਾਂ ਨੇ ਭਾਰਤੀ ਫੌਜੀ ਕੈਂਪ 'ਤੇ ਹਮਲੇ ਕੀਤਾ ਸੀ, ਜਿਸ 'ਚ 17 ਜਵਾਨ ਸ਼ਹੀਦ ਹੋ ਗਏ ਸਨ। ਇਸ ਦਾ ਬਦਲਾ ਲੈਣ ਲਈ ਭਾਰਤੀ ਸੈਨਾ ਨੇ ਪੀ.ਓ.ਕੇ. 'ਚ ਮੌਜੂਦ ਅੱਤਵਾਦੀ ਕੈਂਪਾਂ ਦਾ ਖਾਤਮਾ ਕੀਤਾ ਸੀ, ਜਿਸ ਨੂੰ ਲੈ ਕੇ ਫਿਲਮ 'ਉੜੀ' ਬਣਾਈ ਗਈ ਸੀ।

Cargill Vijay Day Again Released Film Uri: The Surgical Strike , Maharashtra free screenings orders ਕਾਰਗਿਲ ਵਿਜੇ ਦਿਵਸ 'ਤੇ ਮੁੜ ਰਿਲੀਜ਼ ਹੋਈ ਫ਼ਿਲਮ ‘ਉਰੀ’ , ਇਥੇ ਮਿਲਦੀਆਂ ਨੇ ਨੌਜਵਾਨਾਂ ਲਈ ਟਿਕਟਾਂ ਮੁਫ਼ਤ

ਜ਼ਿਕਰਯੋਗ ਹੈ ਕਿ ਅੱਜ ਤੋਂ ਠੀਕ 20 ਸਾਲ ਪਹਿਲਾਂ ਸਾਲ 1999 ਵਿਚ ਭਾਰਤੀ ਸੈਨਾ ਨੇ ਕਾਰਗਿਲ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਆਪਣੇ ਦੇਸ਼ ਵਿਚੋਂ ਖਦੇੜ ਦਿੱਤਾ ਸੀ।ਪਾਕਿਸਤਾਨ ਨਾਲ ਲੱਗੀ ਇਸ ਜੰਗ ’ਚ ਆਪਣੀ ਜ਼ਮੀਨ ਦੀ ਰਾਖੀ ਕਰਦਿਆਂ 527 ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਭਾਰਤੀ ਸੈਨਿਕਾਂ ਦੀ ਇਸ ਵੱਡੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦੌਰਾਨ ਕਾਰਗਿਲ ਯੁੱਧ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਅੱਜ ਸਮੁੱਚਾ ਦੇਸ਼ ਨਮਨ ਕਰ ਰਿਹਾ ਹੈ।
-PTCNews

  • Share