Thu, Apr 25, 2024
Whatsapp

ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ

Written by  Shanker Badra -- February 06th 2021 04:17 PM
ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ

ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ

ਨਵੀਂ ਦਿੱਲੀ : ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ। ਚੱਕਾ ਜਾਮ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਇੱਥੋਂ ਨਹੀਂ ਉੱਠਣ ਵਾਲੇ ਹਾਂ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਸਰਕਾਰ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ 2 ਅਕਤੂਬਰ ਤੱਕ ਵਾਪਸ ਨਹੀਂ ਲਿਆ ਤਾਂ ਉਹ ਅੱਗੇ ਦੀ ਰਣਨੀਤੀ ‘ਤੇ ਕੰਮ ਸ਼ੁਰੂ ਕਰ ਦੇਣਗੇ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ [caption id="attachment_472758" align="aligncenter" width="299"]Centre Govt has time till October 2 to repeal farm laws, says BKU's Rakesh Tikait ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ[/caption] ਉਨ੍ਹਾਂ ਕਿਹਾ, “ਅਸੀਂ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਅਸੀਂ ਅੱਗੇ ਦੀ ਯੋਜਨਾ ਬਣਾਵਾਂਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਦਬਾਅ ਹੇਠ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ  ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਘੱਟੋ -ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਏ ਨਹੀਂ ਤਾਂ ਅੰਦੋਲਨ ਜਾਰੀ ਰਹੇਗਾ। ਅਸੀਂ ਸਾਰੇ ਦੇਸ਼ ਦੀ ਯਾਤਰਾ ਕਰਾਂਗੇ ਅਤੇ ਪੂਰੇ ਦੇਸ਼ ਵਿੱਚ ਅੰਦੋਲਨ ਹੋਵੇਗਾ। [caption id="attachment_472756" align="aligncenter" width="700"]Centre Govt has time till October 2 to repeal farm laws, says BKU's Rakesh Tikait ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ[/caption] ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖਿਲਾਫ਼ ,ਦਿੱਲੀ ਦੇ ਬਾਰਡਰਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ-ਪਾਣੀ ਕੱਟਣ ਦੇ ਵਿਰੋਧ ਅਤੇ ਗ੍ਰਿਫ਼ਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈ ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ (Farmers Chakka Jam ) ਕੀਤਾ ਗਿਆ ਹੈ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ 3 ਘੰਟੇ ਲਈ ਸੜਕਾਂ ਜਾਮ ਕੀਤੀਆਂ ਗਈਆਂ ਹਨ। [caption id="attachment_472760" align="aligncenter" width="750"]Centre Govt has time till October 2 to repeal farm laws, says BKU's Rakesh Tikait ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ Farmers Chakka Jam : ਇਸ ਦੌਰਾਨ ਚੱਕਾ ਜਾਮ ਪ੍ਰੋਗਰਾਮ 3 ਵਜੇ 1 ਮਿੰਟ ਤੱਕ ਆਪਣੇ ਵਾਹਨਾਂ ਦਾ ਹੋਰਨ ਬਜਾਕੇ ਕਿਸਾਨ ਏਕਤਾ ਦਾ ਸੰਦੇਸ਼ਾਂ ਦਿੰਦਿਆ ਸਮਾਪਤ ਹੋਇਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੱਕਾ ਜਾਮ ਦੇ ਦਿੱਤੇ ਗਏ ਸੱਦੇ ਨੂੰ ਪੰਜਾਬ ਸਮੇਤ ਦੇਸ਼ ਭਰ 'ਚ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਕਿਸਾਨ ਅਤੇ ਕਿਸਾਨ ਹਿਤੈਸ਼ੀਆਂ ਵੱਲੋਂ ਚੱਕੇ ਜਾਮ ਕਰਕੇ ਜਲਦ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। [caption id="attachment_472756" align="aligncenter" width="700"]Centre Govt has time till October 2 to repeal farm laws, says BKU's Rakesh Tikait ਚੱਕਾ ਜਾਮ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, 2 ਅਕਤੂਬਰ ਤੱਕ ਗਾਜ਼ੀਪੁਰ ਬਾਰਡਰ 'ਤੇ ਬੈਠਾਂਗੇ[/caption] Kisan Andolan : ਓਧਰ ਕਿਸਾਨ ਆਗੂਆਂ ਵੱਲੋਂ ਦਿੱਲੀ-ਐੱਨ.ਸੀ.ਆਰ. ਵਿਚ ਚੱਕਾ ਜਾਮ ਨਾ ਕਰਨ ਦੀ ਗੱਲ ਆਖੀ ਗਈ ਸੀ ਪਰ ਫਿਰ ਵੀ ਦਿੱਲੀ ਪੁਲਿਸ ਅਲਰਟ 'ਤੇ ਹੈ। 26 ਜਨਵਰੀ ਦੇ ਦਿਨ ਹੋਈ ਹਿੰਸਾ ਤੋਂ ਸਬਕ ਲੈ ਕੇ ਪੁਲਿਸ ਇਸ ਵਾਰ ਕੋਈ ਵੀ ਢਿੱਲ ਨਹੀਂ ਵਰਤੇਗੀ। ਦਿੱਲੀ ਪੁਲਸ ਨੇ ਗੁਆਂਢੀ ਸੂਬਿਆਂ ਨਾਲ ਲੱਗਣ ਵਾਲੀਆਂ ਸਰਹੱਦਾਂ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਸੀ। ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਦਿੱਲੀ ਦੇ ਅੰਦਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। -PTCNews


Top News view more...

Latest News view more...