ਪੀਟੀਸੀ ਨਿਊਜ ਦਾ ਹੋੲਿਆ ਵੱਡਾ ਅਸਰ, ਚੱਡਾ ਸ਼ਰਾਬ ਦੀ ਡਿਸਟਲਰੀ ਵੀ ਫਿਲਹਾਲ ਹੋਈ ਬੰਦ
ਪੀਟੀਸੀ ਨਿਊਜ ਦਾ ਹੋੲਿਆ ਵੱਡਾ ਅਸਰ, ਚੱਡਾ ਸ਼ਰਾਬ ਦੀ ਡਿਸਟਲਰੀ ਵੀ ਫਿਲਹਾਲ ਹੋਈ ਬੰਦ ਬਟਾਲਾ : ਪਾਣੀ 'ਚ ਜ਼ਹਿਰੀਲਾ ਪਦਾਰਥ ਮਿਲਾਉਣ ਦੇ ਮਾਮਲੇ ਨੂੰ ਲੈ ਕੇ ਚੱਡਾ ਸ਼ਰਾਬ ਦੀ ਡਿਸਟਲਰੀ ਵੀ ਫਿਲਹਾਲ ਹੋਈ ਬੰਦ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ, ਰਾਤ ਦੀ ਸ਼ਿਫਟ ਵੀ ਰੋਕੀ ਜਾ ਚੁੱਕੀ ਹੈ। ਸ਼ਰਾਬ ਅਤੇ ਬੀਅਰ ਦੀਆਂ ਚਾਰੇ ਡਿਸਟਿਲਰੀਆਂ ਦਾ ਕੰਮ ਵੀ ਬੰਦ ਹੋ ਗਿਆ ਹੈ। ਸੂਬਾ ਅਤੇ ਕੇਂਦਰ ਸਰਕਾਰ ਦੀ ਸਖਤੀ ਦਾ ਵੀ ਅਸਰ ਹੋਇਆ ਦਿਖਾਈ ਦੇ ਰਿਹਾ ਹੈ। ਮਿੱਲ ਮੈਨੇਜਮੈਂਟ ਨੇ ਮੌਕੇ ਦੀ ਨਜਾਕਤ ਪਛਾਣ ਕੇ ਇਹ ਫੈਸਲਾ ਲਿਆ ਹੈ। ਅੱਜ ਮਿੱਲ ਮੁਲਾਜ਼ਮ ਅਤੇ ਅਧਿਕਾਰੀ ਵਿਹਲੇ ਬੈਠੇ ਹਨ। —PTC News