ਚੰਡੀਗੜ੍ਹ: ਸੈਕਟਰ 42 ਸਥਿਤ ਇੱਕ ਘਰ 'ਚ ਫਟਿਆ ਸਿਲੰਡਰ, ਪਿਓ-ਪੁੱਤ ਜ਼ਖਮੀ
ਚੰਡੀਗੜ੍ਹ: ਸੈਕਟਰ 42 ਸਥਿਤ ਇੱਕ ਘਰ 'ਚ ਫਟਿਆ ਸਿਲੰਡਰ, ਪਿਓ-ਪੁੱਤ ਜ਼ਖਮੀ,ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਦੇ ਸੈਕਟਰ 42 ਅਟਾਵਾ ਸਥਿਤ ਇੱਕ ਘਰ 'ਚ 5 ਕਿੱਲੋ ਦਾ ਗੈਸ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ 2 ਜਣਿਆ (ਪਿਓ-ਪੁੱਤ) ਦੇ ਜ਼ਖਮੀ ਹੋਣ ਦੀ ਖਬਰ ਹੈ। ਜਿਨ੍ਹਾਂ ਦੀ ਪਹਿਚਾਣ ਅਮਰੀਕ ਅਤੇ ਅਜੈ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਹੈ। ਹੋਰ ਪੜ੍ਹੋ: ਤਰਨਤਾਰਨ ਧਮਾਕੇ ਦਾ ਮੁਲਜ਼ਮ ਗੁਰਜੰਟ ਸਿੰਘ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦਾ ਰਿਸ਼ਤੇਦਾਰ: ਬਿਕਰਮ ਸਿੰਘ ਮਜੀਠੀਆ ਉਧਰ ਘਟਨਾ ਦੀ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਿਲੰਡਰ ਬਲਾਸਟ ਕਿਸ ਵਜ੍ਹਾ ਕਾਰਨ ਹੋਇਆ ਹੈ। -PTC News