Advertisment

ਗਰਮੀ ਕਰਕੇ ਅੱਜ ਤੋਂ ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ

author-image
Riya Bawa
Updated On
New Update
ਗਰਮੀ ਕਰਕੇ ਅੱਜ ਤੋਂ ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
Advertisment
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਇਹ ਹੁਕਮ ਸੂਬੇ ਭਰ 'ਚ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਲਈ ਜਾਰੀ ਕੀਤੇ ਗਏ ਹਨ। ਪ੍ਰਾਇਮਰੀ ਜਮਾਤਾਂ ਵਿਚ ਹੁਣ ਸਮਾਂ ਸਵੇਰੇ 7 ਵਜੇ ਤੋਂ 11:00 ਵਜੇ ਅਤੇ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਵਿਚ ਸਵੇਰੇ 7 ਵਜੇ ਤੋਂ 12:30 ਵਜੇ ਤੱਕ ਦਾ ਸਮਾਂ ਕਰ ਦਿੱਤਾ ਗਿਆ ਹੈ। ਸੂਬੇ ਅੰਦਰ ਲਗਾਤਾਰ ਤਾਪਮਾਨ ਵਧਣ ਕਾਰਨ ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਇਹ ਫੈਸਲਾ ਲਿਆ ਗਿਆ ਸੀ।
Advertisment
ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਨਾਲ ਹੀ ਗਰਮ ਰੁੱਤ ਦੀਆਂ ਛੁੱਟੀਆਂ ਵੀ ਐਲਾਨ ਦਿੱਤੀਆਂ ਹਨ। ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਵਿਚ ਪ੍ਰਾਇਮਰੀ ਸਕੂਲ ਸਵੇਰੇ 7 ਤੋਂ 11 ਵਜੇ ਤੱਕ ਲੱਗਣਗੇ ਜਦੋਂ ਕਿ ਮਿਡਲ/ਹਾਈ/ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 7 ਤੋਂ ਦੁਪਹਿਰ ਸਾਢੇ 12 ਵਜੇ ਤੱਕ ਹੋਵੇਗਾ। ਅੱਜ ਤੋਂ ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ ਇਸ ਦੇ ਨਾਲ ਗਰਮ ਰੁੱਤ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਹੋਣਗੀਆਂ। ਸਿੱਖਿਆ ਵਿਭਾਗ ਨੇ ਇਸ ਸ਼ਰਤ ’ਤੇ ਇਹ ਛੁੱਟੀਆਂ ਕੀਤੀਆਂ ਹਨ ਕਿ ਅਧਿਆਪਕ 16 ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲੈਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਸੀ। ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਸੀ। ਉਸ ਸਮੇਂ ਵੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਗਰਮੀ ਨੂੰ ਵੇਖ ਦੇ ਹੋਏ ਕੀਤੀ ਗਈ ਸੀ। publive-image -PTC News-
punjabi-news school-time-change school-timings private-schools government-schools summer-holidays new-orders %e0%a8%b8%e0%a8%95%e0%a9%82%e0%a8%b2%e0%a8%be%e0%a8%82-%e0%a8%a6%e0%a8%be-%e0%a8%ac%e0%a8%a6%e0%a8%b2%e0%a8%bf%e0%a8%86-%e0%a8%b8%e0%a8%ae%e0%a8%be%e0%a8%82
Advertisment

Stay updated with the latest news headlines.

Follow us:
Advertisment