ਛੱਤੀਸਗੜ ‘ਚ CRPF ‘ਤੇ ਹੋਇਆ ਨਕਸਲੀ ਹਮਲਾ, 4 ਜਵਾਨ ਹੋਏ ਸ਼ਹੀਦ, 2 ਗੰਭੀਰ ਜ਼ਖਮੀ

crpf

ਛੱਤੀਸਗੜ ‘ਚ CRPF ‘ਤੇ ਹੋਇਆ ਨਕਸਲੀ ਹਮਲਾ, 4 ਜਵਾਨ ਹੋਏ ਸ਼ਹੀਦ, 2 ਗੰਭੀਰ ਜ਼ਖਮੀ,ਬੀਜਾਪੁਰ : ਛੱਤੀਸਗੜ ਦੇ ਬੀਜਾਪੁਰ ਵਿੱਚ ਨਕ‍ਸਲੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਕੇਂਦਰੀ ਰਿਜਰਵ ਪੁਲਸ ਬਲ ( CRPF ) ਦੇ 4 ਜਵਾਨ ਸ਼ਹੀਦ ਹੋ ਗਏ ਹਨ। ਉਥੇ ਹੀ ਦੋ ਹੋਰ ਜਵਾਨ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ CRPF ਦੀ 168ਵੀ ਬਟਾਲੀਅਨ ਦੇ ਸਨ ਜੋ ਗਸ਼ਤ ਉੱਤੇ ਨਿਕਲੇ ਸਨ। ਜਿਸ ਦੌਰਾਨ ਨਕਸਲੀਆਂ ਨੇ ਇਹਨਾਂ ਜਵਾਨਾਂ ‘ਤੇ ਹਮਲਾ ਕਰ ਦਿੱਤਾ।


ਇਸ ਮਾਮਲੇ ਸਬੰਧੀ ਬੀਜਾਪੁਰ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਲ੍ਹੇ ਦੇ ਆਵਾਪੱਲੀ ਥਾਣਾ ਖੇਤਰ ਦੇ ਅਨੁਸਾਰ ਮੁਰਡੰਡਾ ਪਿੰਡ ਵਿੱਚ ਸਥਿਤ ਸੀ.ਆਰ.ਪੀ.ਐਫ ਦੀਆਂ 168ਵੀਆਂ ਬਟਾਲੀਅਨ ਦੇ ਕੈਂਪ ਦੇ ਨੇੜੇ ਨਕਸਲੀਆਂ ਨੇ ਬਰੂਦੀ ਸੁਰੰਗ ਵਿੱਚ ਵਿਸਫੋਟ ਕਰ ਕੇ ਮਾਇਨ ਪ੍ਰੋਟੇਕਟੇਡ ਵਹੀਕਲ ਨੂੰ ਉਡਾ ਦਿੱਤਾ ਹੈ।

ਜਿਸ ਦੌਰਾਨ ਇਸ ਘਟਨਾ ਵਿੱਚ ਸੀ.ਆਰ.ਪੀ.ਐਫ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਨਕਸਲੀਆਂ ਨੇ ਜਵਾਨਾਂ ‘ਤੇ ਹਮਲਾ ਕਰ ਦਿੱਤਾ।

—PTC News