ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਚੰਡੀਗੜ੍ਹ : ਜਲ੍ਹਿਆਂਵਾਲਾ ਬਾਗ ਵਿਖੇ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਨਿਹੱਥੇ ਲੋਕਾਂ ਉਤੇ ਕੀਤੀ ਗਈ ਗੋਲਾਬਰੀ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ ਵਿਖੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਨ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕ ਰਕੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲਿਖਿਆ ਭਾਰਤ ਦੇ ਇਤਿਹਾਸ ਵਿੱਚ ਜਲ੍ਹਿਆਂਵਾਲਾ ਬਾਗ਼ ਅਜਿਹਾ ਖ਼ੂਨੀ ਸਾਕਾ ਹੈ ਜਿਸਨੂੰ ਸੁਣ ਕੇ ਅੱਜ ਵੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਾਡੇ ਮਹਾਨ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ, ਅਸੀਂ ਕਦੇ ਨਹੀਂ ਭੁੱਲ ਸਕਦੇ। ਸਾਰੀ ਜ਼ਿੰਦਗੀ ਸ਼ਹੀਦ ਹੋਏ ਇਨ੍ਹਾਂ ਸ਼ਹੀਦਾਂ ਦੇ ਰਿਣੀ ਰਹਾਂਗੇ, ਜਿਨ੍ਹਾਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ ਹੈ।ਭਾਰਤ ਦੇ ਇਤਿਹਾਸ ਵਿੱਚ ਜਲ੍ਹਿਆਂਵਾਲਾ ਬਾਗ਼ ਅਜਿਹਾ ਖ਼ੂਨੀ ਸਾਕਾ ਹੈ ਜਿਸਨੂੰ ਸੁਣ ਕੇ ਅੱਜ ਵੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਾਡੇ ਮਹਾਨ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ, ਅਸੀਂ ਕਦੇ ਨਹੀਂ ਭੁੱਲ ਸਕਦੇ। ਸਾਰੀ ਜ਼ਿੰਦਗੀ ਸ਼ਹੀਦ ਹੋਏ ਇਹਨਾਂ ਸ਼ਹੀਦਾਂ ਦੇ ਰਿਣੀ ਰਹਾਂਗੇ ਜਿਨ੍ਹਾਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ ਇਨਕਲਾਬ ਜ਼ਿੰਦਾਬਾਦ pic.twitter.com/oCdEDhWb2Y — Bhagwant Mann (@BhagwantMann) April 13, 2022
ਇਸ ਤੋਂ ਇਲਾਵਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਵੱਲੋਂ ਦਿੱਤਈ ਗਈ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਕਾ ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦ ਹੋਏ ਸਮੂਹ ਦੇਸ਼ਭਗਤਾਂ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ। ਅੰਗਰੇਜ਼ ਹਕੂਮਤ ਦੇ ਕੀਤੇ ਇਸ ਗੋਲ਼ੀਕਾਂਡ ਦੇ ਸ਼ਹੀਦ, ਸਾਰੇ ਭਾਰਤੀਆਂ ਅਤੇ ਖ਼ਾਸ ਕਰ ਕੇ ਸਮੂਹ ਪੰਜਾਬੀਆਂ ਦੇ ਦਿਲਾਂ 'ਚ ਸਦਾ ਵਸਦੇ ਰਹਿਣਗੇ।ਸਾਕਾ ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦ ਹੋਏ ਸਮੂਹ ਦੇਸ਼ਭਗਤਾਂ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ। ਅੰਗਰੇਜ਼ ਹਕੂਮਤ ਦੇ ਕੀਤੇ ਇਸ ਗੋਲ਼ੀਕਾਂਡ ਦੇ ਸ਼ਹੀਦ, ਸਾਰੇ ਭਾਰਤੀਆਂ ਅਤੇ ਖ਼ਾਸ ਕਰਕੇ ਸਮੂਹ ਪੰਜਾਬੀਆਂ ਦੇ ਦਿਲਾਂ 'ਚ ਸਦਾ ਵਸਦੇ ਰਹਿਣਗੇ। #JallianwalaBaghMassacre pic.twitter.com/TQnGcoAzLd
— Harsimrat Kaur Badal (@HarsimratBadal_) April 13, 2022
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਖੇ ਵਾਪਰੇ ਖ਼ੂਨੀ ਸਾਕੇ ਨੇ ਭਾਰਤ ਦੀ ਜੰਗ-ਏ-ਅਜ਼ਾਦੀ ਨੂੰ ਹਲੂਣਾ ਦਿੱਤਾ ਅਤੇ ਰੋਹ 'ਚ ਆਏ ਪੰਜਾਬੀਆਂ ਨੇ ਭਾਰਤ ਗਲ਼ੋਂ ਗ਼ੁਲਾਮੀ ਦੀਆਂ ਬੇੜੀਆਂ ਲਾਹ ਸੁੱਟੀਆਂ। ਇਸ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਸਨਿਮਰ ਸ਼ਰਧਾਂਜਲੀ।13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਖੇ ਵਾਪਰੇ ਖ਼ੂਨੀ ਸਾਕੇ ਨੇ ਭਾਰਤ ਦੀ ਜੰਗ-ਏ-ਅਜ਼ਾਦੀ ਨੂੰ ਹਲੂਣਾ ਦਿੱਤਾ ਅਤੇ ਰੋਹ 'ਚ ਆਏ ਪੰਜਾਬੀਆਂ ਨੇ ਭਾਰਤ ਗਲ਼ੋਂ ਗ਼ੁਲਾਮੀ ਦੀਆਂ ਬੇੜੀਆਂ ਲਾਹ ਸੁੱਟੀਆਂ। ਇਸ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਸਨਿਮਰ ਸ਼ਰਧਾਂਜਲੀ। #JallianwalaBaghMassacre pic.twitter.com/0ObgZv5l20 — Sukhbir Singh Badal (@officeofssbadal) April 13, 2022