Sun, Jun 22, 2025
Whatsapp

ਚੀਨ ਨੇ ਮੰਗੀ ਜਾਂਚ, ਕਿਹਾ- ਅਮਰੀਕਾ ਯੂਕਰੇਨ ਨੂੰ ਜੈਵਿਕ ਹਥਿਆਰਾਂ ਲਈ ਭੇਜ ਰਿਹਾ ਪੈਸੇ

Reported by:  PTC News Desk  Edited by:  Tanya Chaudhary -- March 12th 2022 03:50 PM
ਚੀਨ ਨੇ ਮੰਗੀ ਜਾਂਚ, ਕਿਹਾ- ਅਮਰੀਕਾ ਯੂਕਰੇਨ ਨੂੰ ਜੈਵਿਕ ਹਥਿਆਰਾਂ ਲਈ ਭੇਜ ਰਿਹਾ ਪੈਸੇ

ਚੀਨ ਨੇ ਮੰਗੀ ਜਾਂਚ, ਕਿਹਾ- ਅਮਰੀਕਾ ਯੂਕਰੇਨ ਨੂੰ ਜੈਵਿਕ ਹਥਿਆਰਾਂ ਲਈ ਭੇਜ ਰਿਹਾ ਪੈਸੇ

Russia Ukraine Crisis: ਯੁੱਧ ਸੰਕਟ ਦੇ ਵਿਚਕਾਰ, ਰੂਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਕਰੇਨ ਨੂੰ ਜੈਵਿਕ ਹਥਿਆਰਾਂ ਲਈ ਫੰਡਿੰਗ ਕਰ ਰਿਹਾ ਹੈ। ਰੂਸ ਨੇ ਕਿਹਾ ਕਿ ਯੂਕਰੇਨ 'ਚ ਉਸ ਦੀ ਫੌਜੀ ਕਾਰਵਾਈ ਦੌਰਾਨ ਜੈਵਿਕ ਹਥਿਆਰਾਂ ਦੇ ਉਤਪਾਦਨ ਦੇ ਪੁਖਤਾ ਸਬੂਤ ਮਿਲੇ ਹਨ ਅਤੇ ਇਸ ਪਿੱਛੇ ਅਮਰੀਕਾ ਦਾ ਹੱਥ ਹੈ।ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀ ਇਸ ਦਾਅਵੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਬੈਠਕ ਬੁਲਾਈ ਹੈ। ਇਸ ਬੈਠਕ 'ਚ ਅਮਰੀਕਾ ਨੇ ਵੀ ਜਵਾਬੀ ਕਾਰਵਾਈ ਕੀਤੀ। ਅਮਰੀਕਾ ਨੇ ਕਿਹਾ ਕਿ ਰੂਸ ਦੁਨੀਆ ਦੇ ਸਾਹਮਣੇ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ। ਇਹ ਰਾਸ਼ਟਰਪਤੀ ਪੁਤਿਨ ਹਨ ਜੋ ਅਜਿਹੇ ਗੈਰ-ਕਾਨੂੰਨੀ ਕੰਮ ਨੂੰ ਅੰਜਾਮ ਦਿੰਦੇ ਰਹੇ ਹਨ। Russia made proposals to Ukraine in form of legal documents during talks in Belarus ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਵਾਰੇ ਦਿਲਚਸਪ ਅਣਜਾਣੇ ਤੱਥ ਰੂਸ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਸਰਕਾਰ ਦੇ ਪੂਰੇ ਸਮਰਥਨ ਨਾਲ ਯੂਕਰੇਨ ਦੇ ਅੰਦਰ ਇੱਕ ਗੁਪਤ ਫੌਜੀ-ਜੀਵ ਪ੍ਰੋਗਰਾਮ ਚਲਾ ਰਿਹਾ ਹੈ। ਰੂਸੀ ਸਰਕਾਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਸ ਦੇ ਸੈਨਿਕਾਂ ਨੇ ਇੱਕ ਫੌਜੀ-ਜੈਵਿਕ ਪ੍ਰੋਗਰਾਮ ਦੇ ਸਬੂਤ ਲੱਭੇ ਹਨ। Russia-Ukraine War: Facebook, Instagram to allow posts calling for violence against Russians ਇਸ ਦੇ ਨਾਲ ਹੀ ਰੂਸ ਦੇ ਸਹਿਯੋਗੀ ਦੇਸ਼ ਚੀਨ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚਿੰਤਾ ਜ਼ਾਹਰ ਕੀਤੀ ਹੈ। ਚੀਨ ਦੇ ਸੰਯੁਕਤ ਰਾਸ਼ਟਰ ਦੇ ਰਾਜਦੂਤ Zhang Jun ਨੇ ਰੂਸ ਦੇ ਦੋਸ਼ਾਂ 'ਤੇ ਕਿਹਾ ਕਿ ਇਹ ਗੰਭੀਰ ਦੋਸ਼ ਹੈ ਅਤੇ ਇਸ ਦੀ ਹਰ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਸੱਚਮੁੱਚ ਅਜਿਹਾ ਕਦਮ ਚੁੱਕ ਰਿਹਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। Prez Vladimir Putin briefs PM Narendra Modi on negotiations between Russia, Ukraine ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ ਦਾ ਅਸਰ: ਸ਼੍ਰੀਲੰਕਾ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਹੋਇਆ ਵਾਧਾ ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ, Linda Thomas-Greenfield, ਨੇ ਰੂਸੀ ਦਾਅਵੇ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਕਦੇ ਵੀ ਜੈਵਿਕ ਹਥਿਆਰਾਂ ਦਾ ਪ੍ਰੋਗਰਾਮ ਨਹੀਂ ਚਲਾਇਆ ਹੈ ਅਤੇ ਨਾ ਕਦੇ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਸਹਾਇਤਾ ਪ੍ਰਾਪਤ ਅਜਿਹੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਲਿੰਡਾ ਨੇ ਕਿਹਾ ਕਿ ਰੂਸ ਖੁਦ ਯੂਕਰੇਨ 'ਚ ਰਸਾਇਣਕ ਜਾਂ ਜੈਵਿਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। -PTC News


Top News view more...

Latest News view more...

PTC NETWORK
PTC NETWORK