ਜਿਸ ਗੁੱਟ 'ਤੇ ਬੰਨ੍ਹੀ ਰੱਖੜੀ , ਹੁਣ ਉਨ੍ਹਾਂ ਹੱਥਾਂ ਨਾਲ ਹੀ ਭਰਾ ਨੇ ਲੁੱਟੀ ਭੈਣ ਦੀ ਇੱਜਤ
ਜੈਪੁਰ : ਰਾਜਧਾਨੀ ਜੈਪੁਰ ਤੋਂ 200 ਕਿਲੋਮੀਟਰ ਦੂਰ ਚੁਰੂ ਜ਼ਿਲ੍ਹੇ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਰੱਖੜੀ 'ਤੇ ਜਿਸ ਭੈਣ ਨੇ ਭਰਾ ਸਮਝ ਕੇ ਗੁੱਟ 'ਤੇ ਰੱਖੜੀ ਬੰਨ੍ਹੀ ਸੀ ਅਤੇ ਜਿਸ ਨੇ ਉਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਓਸੇ ਭਰਾ ਨੇ ਭੈਣ ਦੀ ਇਜ਼ਤ ਲੁੱਟ ਲਈ ਹੈ।
ਜਿਸ ਗੁੱਟ 'ਤੇ ਬੰਨ੍ਹੀ ਰੱਖੜੀ , ਹੁਣ ਉਨ੍ਹਾਂ ਹੱਥਾਂ ਨਾਲ ਹੀ ਭਰਾ ਨੇ ਲੁੱਟੀ ਭੈਣ ਦੀ ਇੱਜਤ
ਪਹਿਲਾਂ ਤਾਂ ਮੂੰਹ ਬੋਲੇ ਭਰਾ ਨੇ ਵਿਆਹੁਤਾ ਨੂੰ ਅਗਵਾ ਕੀਤਾ ਅਤੇ ਫਿਰ ਹੈਵਾਨ ਬਣ ਕੇ ਦੋਸਤਾਂ ਨਾਲ ਮਿਲ ਕੇ ਗੈਂਗਰੇਪ ਕੀਤਾ। ਇਸਦੇ ਨਾਲ ਹੀ ਉਸਨੇ ਇਸ ਘਿਨਾਉਣੀ ਘਟਨਾ ਦੀਆਂ ਫੋਟੋਆਂ ਅਤੇ ਵੀਡੀਓ ਵੀ ਬਣਾਏ ਅਤੇ ਵਿਆਹੁਤਾ ਲੜਕੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਅਖੀਰ ਇਸ ਤੋਂ ਤੰਗ ਆ ਕੇ ਪੀੜਤ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਜਿਸ ਗੁੱਟ 'ਤੇ ਬੰਨ੍ਹੀ ਰੱਖੜੀ , ਹੁਣ ਉਨ੍ਹਾਂ ਹੱਥਾਂ ਨਾਲ ਹੀ ਭਰਾ ਨੇ ਲੁੱਟੀ ਭੈਣ ਦੀ ਇੱਜਤ
ਪੀੜਤਾ ਨੇ ਦੱਸਿਆ ਕਿ ਸਾਲ 2013 ਵਿੱਚ ਉਸਦਾ ਵਿਆਹ ਚੁਰੂ ਦੇ ਨੇੜਲੇ ਇੱਕ ਪਿੰਡ ਵਿੱਚ ਹੋਇਆ ਸੀ। ਇੱਕ ਦਿਨ ਉਹ ਆਪਣੇ ਪੇਕਿਆਂ ਤੋਂ ਆਪਣੇ ਸਹੁਰੇ ਘਰ ਆ ਰਹੀ ਸੀ, ਇਸ ਦੌਰਾਨ ਇੱਕ ਨੌਜਵਾਨ ਆਇਆ ਅਤੇ ਬੱਸ ਵਿੱਚ ਨੇੜਲੀ ਸੀਟ 'ਤੇ ਬੈਠ ਗਿਆ। ਜਿੱਥੇ ਦੋਵਾਂ ਨੇ ਗੱਲ ਕੀਤੀ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਧਾਰਮਿਕ ਭਰਾ -ਭੈਣ ਬਣਾਇਆ ਅਤੇ ਮੋਬਾਈਲ ਨੰਬਰ ਵੀ ਸਾਂਝਾ ਕੀਤਾ। ਜਿਸ ਤੋਂ ਬਾਅਦ ਲੜਕੀ ਰੱਖੜੀ ਦੇ ਮੌਕੇ 'ਤੇ ਆਪਣੇ ਪੇਕੇ ਘਰ ਆਈ ਅਤੇ ਨੌਜਵਾਨ ਨੂੰ ਬੁਲਾ ਕੇ ਰੱਖੜੀ ਬੰਨ੍ਹੀ।
ਜਿਸ ਗੁੱਟ 'ਤੇ ਬੰਨ੍ਹੀ ਰੱਖੜੀ , ਹੁਣ ਉਨ੍ਹਾਂ ਹੱਥਾਂ ਨਾਲ ਹੀ ਭਰਾ ਨੇ ਲੁੱਟੀ ਭੈਣ ਦੀ ਇੱਜਤ
ਇਸ ਦੌਰਾਨ ਮਾਰਚ 2021 ਨੂੰ ਦੋਸ਼ੀ ਮਹਿੰਦਰ ਆਪਣੇ 2 ਸਾਥੀਆਂ ਦੇ ਨਾਲ ਇੱਕ ਕਾਰ ਲੈ ਕੇ ਆਇਆ ਅਤੇ ਪੀੜਤ ਨੂੰ ਦੱਸਿਆ ਕਿ ਉਹ ਉਸਨੂੰ ਆਪਣੇ ਪਰਿਵਾਰ ਨਾਲ ਮਿਲਵਾਉਣ ਲਈ ਭੰਡਵਾਲਾ ਲੈ ਕੇ ਜਾਣਾ ਚਾਹੁੰਦਾ ਹਾਈ। ਰਿਸ਼ਤੇ ਦੇ ਬਦਲੇ ਵਿੱਚ ਲੜਕੀ ਕਾਰ ਵਿੱਚ ਬੈਠ ਗਈ ਅਤੇ ਉਸਦੇ ਨਾਲ ਗਈ ਪਰ ਦੋਸ਼ੀ ਉਸਨੂੰ ਕੈਲਡੇਰਾ ਲੈ ਗਿਆ। ਜਿੱਥੇ ਤਿੰਨਾਂ ਨੇ ਇੱਕ ਘਰ ਵਿੱਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਦੌਰਾਨ ਲੜਕੀ ਨੇ ਭਰਾ-ਭੈਣ ਦੇ ਰਿਸ਼ਤੇ ਦੀ ਦੁਹਾਈ ਵੀ ਦਿੱਤੀ ਪਰ ਮਹਿੰਦਰ ਨੇ ਉਸ ਦੀ ਇਕ ਵੀ ਨਹੀਂ ਸੁਣੀ।
-PTCNews